
ਇਕਬਾਲ ਸਿੰਘ ਝੂੰਦਾਂ ਅਤੇ ਅਰਵਿੰਦ ਖੰਨਾ ਦੀ ਜ਼ਮਾਨਤ ਜ਼ਬਤ
ਚੰਡੀਗੜ੍ਹ, 4 ਜੂਨ, ਪੰਜਾਬੀ ਦੁਨੀਆ ਬਿਊਰੋ:
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੀ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਨੇ ਉਹਨਾਂ ਦੀ ਜਿੱਤ ਬਾਰੇ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਮੀਤ ਹੇਅਰ ਨੂੰ ਕੁਲ 3,62,473 ਵੋਟਾਂ ਪ੍ਰਾਪਤ ਹੋਇਆ ਹਨ। ਮੀਤ ਹੇਅਰ ਦੀ ਜਿੱਤ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ‘ਚ ਖੁਸ਼ੀ ਦਾ ਮਾਹੌਲ ਹੈ ਜਦੋਂਕਿ ਸੁਖਪਾਲ ਖਹਿਰਾ ਨੂੰ 1,90,142 ਤੇ ਤੀਜੇ ਨੰਬਰ ਤੇ ਰਹਿਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਕੁਲ 1,86,343 ਵੋਟ ਪ੍ਰਾਪਤ ਹੋਏ।
ਸੰਗਰੂਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਫ਼ਾਇਆ ਹੋ ਗਿਆ ਹੈ। ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਝੂੰਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਤੋਂ ਵੀ ਪਛੜ ਕੇ ਪੰਜਵੇ ਸਥਾਨ ਉੱਤੇ ਪੁੱਜ ਗਏ ਹਨ, ਹਾਲਾਂਕਿ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਵੀ ਜਮਾਨਤ ਜਬਤ ਹੋਈ ਹੈ। ਨਤੀਜਿਆਂ ਮੁਤਾਬਿਕ ਇਕਬਾਲ ਸਿੰਘ ਝੂੰਦਾਂ ਨੂੰ 185609 ਅਤੇ ਅਰਵਿੰਦ ਖੰਨਾ ਨੂੰ 127659 ਵੋਟਾਂ ਪਈਆਂ।