Breaking News

ਚੰਡੀਗੜ੍ਹ : ਮਨੀਸ਼ ਤਿਵਾੜੀ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਚੰਡੀਗੜ੍ਹ, 14 ਮਈ, ਪੰਜਾਬੀ ਦੁਨੀਆ ਬਿਊਰੋ :

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਹਜ਼ਾਰਾਂ ਸਮਰਥਕਾਂ ਦੀ ਹਾਜ਼ਰੀ ਵਿੱਚ ਡੀ.ਸੀ. ਦਫ਼ਤਰ, ਸੈਕਟਰ 17 ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਇਸ ਸਮੇਂ ਉਹਨਾਂ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ, ਆਪ ਸਹਿ ਪ੍ਰਭਾਕਰੀ ਡਾ. ਸੰਨੀ ਆਹਲੂਵਾਲੀਆ, ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਟੀਟਾ, ਕਾਂਗਰਸ ਤੇ ਆਪ ਦੇ ਸਮੂਹ ਕੌਂਸਲਰ, ਚੰਡੀਗੜ੍ਹ ਕਾਂਗਰਸ ਕਮੇਟੀ (ਉਤਰਾਖੰਡ ਸੈੱਲ) ਦੇ ਚੇਅਰਮੈਨ ਬਰਿੰਦਰ ਰਾਵਤ, ਚੰਡੀਗੜ੍ਹ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਰਕੇਸ਼ ਬਰੌਟੀਆ, ਇੰਦਰਜੀਤ ਸਿੰਘ ਹੈਪੀ, ਵੀ.ਐਨ. ਸ਼ਰਮਾ, ਫੌਸਵੈਕ ਦੇ ਚੇਅਰਮੈਨ ਬਲਜਿੰਦਰ ਬਿੱਟੂ ਅਤੇ ਜਨਰਲ ਸਕੱਤਰ ਅਮਰਦੀਪ ਸਿੰਘ, ਸੰਦੀਪ ਭੱਲਾ, ਪ੍ਰਦੀਪ ਚੋਪੜਾ, ਅਨੂ ਅਗਰਵਾਲ ਅਤੇ ਸਾਰੇ ਮੈਂਬਰ, ਚੇਅਰਮੈਨ- ਆਰਡਬਲਯੂਏ (ਐਲਆਈਜੀ / ਈਡਬਲਯੂਐਸ) 40ਏ,  ਆਰ.ਡਬਲਯੂ.ਏ. ਮੈਂਬਰ ਬੀ.ਐਸ.ਰੰਧਾਵਾ, ਸਰੋਜ ਸੋਨੀਆ, ਅਨਿਲ ਸ਼ਰਮਾ, ਕੈਪਟਨ ਕਪਿਲ, ਆਰਐਸ ਗੱਦੂ, ਅਸ਼ਵਨੀ, ਰਵੀ ਸ਼ਾਹ, ਸਰਵਜੀਤ, ਸੁਰਿੰਦਰ ਗੋਇਲ, ਪ੍ਰਦੀਪ ਕੁਮਾਰ, ਹਰੀਸ਼ ਥਾਪਰ, ਜੀਕਿਰਪਾਲ ਸਿੰਘ, ਮਨਦੀਪ, ਅਨਿਲ ਸ਼ਰਮਾ, ਮਦਨ ਸਿੰਘ ਨੇਗੀ, ਮਦਨ ਸਿੰਘ ਰਾਵਤ, ਹਰਪ੍ਰੀਤ ਸਿੰਘ ਸੋਨੂੰ, ਪ੍ਰਧਾਨ ਹਰਬੰਸ, ਪ੍ਰਧਾਨ ਗੁਰਮੀਤ, ਜੀਐਸ ਘੋਂਸਲਾ ਆਦਿ ਸਮੇਤ ਹਜ਼ਾਰਾਂ ਕਾਂਗਰਸੀ ਅਤੇ ਆਪ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਮਨੀਸ਼ ਤਿਵਾੜੀ ਦੀ ਯਕੀਨੀ ਜਿੱਤ ਨੂੰ ਭਲੀਭਾਂਤ ਦਰਸਾ ਰਿਹਾ ਸੀ। ਕਾਂਗਰਸ ਨੇ ਆਪਣੇ ਆਗੂਆਂ ਤੇ ਵਰਕਰਾਂ ਨੂੰ ਸੈਕਟਰ 17 ਸਥਿਤ ਐਸਬੀਆਈ ਬੈਂਕ ਦੀ ਇਮਾਰਤ ਨਜ਼ਦੀਕ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇੱਥੋਂ ਇੱਕ ਪੈਦਲ ਯਾਤਰਾ ਰਾਹੀਂ ਸਾਰੇ ਡੀਸੀ ਦਫ਼ਤਰ ਪੁੱਜੇ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਦੱਸਣਯੋਗ ਹੈ ਕਿ ਚੰਡੀਗੜ੍ਹ ‘ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਅੱਜ ਮੰਗਲਵਾਰ ਆਖਰੀ ਤਰੀਕ ਸੀ। ਚੰਡੀਗੜ੍ਹ ਵਿੱਚ ਬੀਤੀ 7 ਮਈ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰ ਹੁਣ ਤੱਕ ਸਿਰਫ 7 ਲੋਕਾਂ ਨੇ ਹੀ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ।

ਇਸ ਦੌਰਾਨ ਉੱਘੇ ਸਿੱਖ ਕਿਸਾਨ ਨੇਤਾ ਅਤੇ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਆਪਣੇ ਸਮਰਥਕਾਂ ਜਿਨ੍ਹਾਂ ਵਿੱਚ ਬਲਜੀਤ ਸਿੰਘ ਬਹਿਲਾਣਾ, ਅਜੀਤ ਸਿੰਘ ਗਰੇਵਾਲ, ਦਲਜੀਤ ਸਿੰਘ ਪਲਸੌਰਾ, ਆਪ ਐਮਸੀ ਹਰਦੀਪ ਸਿੰਘ ਬੁਟੇਰਲਾ, ਮਨਜੋਤ ਸਿੰਘ ਫੈਂਟੂ, ਨੌਰਤਾ ਸਿੰਘ ਕਜਹੇੜੀ, ਕਪਤਾਨ ਸਿੰਘ ਹੱਲੋਮਾਜਰਾ, ਕੁਲਦੀਪ ਸਿੰਘ ਡੱਡੂਮਾਜਰਾ, ਜਗਤਾਰ ਸਿੰਘ ਬੁੜੈਲ, ਸੁਨੀਲ ਕੁਮਾਰ ਕੈਂਬਲਾ ਆਦਿ ਨਾਲ ਸ਼ਮੂਲੀਅਤ ਕਰਕੇ ਸ੍ਰੀ ਮਨੀਸ਼ ਤਿਵਾੜੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਭਰਵਾਂ ਸਾਥ ਦਿੱਤਾ ਅਤੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਵੱਡੇ ਅੰਦਰ ਨਾਲ ਜਿੱਤ ਦਿਵਾਉਣ ਦੀ ਗੱਲ ਆਖੀ।

Leave a Reply

Your email address will not be published. Required fields are marked *