Breaking News
Dashmesh GS Electricals Verka Smart Media Insurance Point Tav Prasad

ਗੁਰਪੁਰਬ ਨੂੰ ਸਮਰਪਿਤ ਨਿਊ ਚੰਡੀਗੜ੍ਹ ਵਿੱਚ ਪਾਠ, ਕੀਰਤਨ ਅਤੇ ਗੁਰੂ ਦੇ ਲੰਗਰ ਦਾ ਆਯੋਜਨ

ਨਿਊ ਚੰਡੀਗੜ੍ਹ, 16 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਐਤਵਾਰ ਨੂੰ ਨਿਊ ਚੰਡੀਗੜ੍ਹ ਵਿੱਚ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਗਮ ਸੈਕਟਰ 6, ਬੀ ਬਲਾਕ, ਈਕੋ ਸਿਟੀ 1 ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੁਆਰਾ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਦੱਸਣਯੋਗ ਹੈ ਕਿ ਆਰਡਬਲਿਊਏ ਵਲੋਂ ਹਰ ਸਾਲ ਗੁਰੂ ਨਾਨਕ ਦੇਵ ਜਯੰਤੀ ਮਨਾਉਣ ਦਾ ਇਹ ਉਪਰਾਲਾ ਕੀਤਾ ਜਾਂਦਾ ਹੈ।

ਇਸ ਮੌਕੇ ਕੈਂਪਸ ਨਿਵਾਸੀਆਂ ਅਤੇ ਆਲੇ ਦੁਆਲੇ ਦੀ ਸੰਗਤ ਨੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਦੇ ਲੰਗਰ ਦਾ ਭਰਪੂਰ ਆਨੰਦ ਮਾਣਿਆ।

ਆਰਡਬਲਿਊਏ ਦੇ ਪ੍ਰਧਾਨ ਕੁਲਦੀਪ ਸੈਣੀ ਨੇ ਦੱਸਿਆ ਕਿ, ਹਰ ਸਾਲ ਦੀ ਤਰ੍ਹਾਂ, ਗੁਰਪੁਰਬ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕਲੋਨੀ ਨਿਵਾਸੀਆਂ ਨੇ ਲੰਗਰ ਸੇਵਾ ਅਤੇ ਦਾਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਸਮਾਗਮ ਮੌਕੇ ਐਡਵੋਕੇਟ ਕੁਲਦੀਪ ਸੈਣੀ, ਜਸਵੰਤ ਠਾਕੁਰ, ਜਗਦੀਸ਼ ਪਠਾਨੀਆ, ਜਸਬੀਰ ਚਾਹਲ, ਹਿਤੇਂਦਰ ਠਾਕੁਰ, ਜਸਪਾਲ ਸਿੰਘ, ਨੀਲਮ ਠਾਕੁਰ, ਤ੍ਰਿਪਤਾ ਸੈਣੀ, ਗਿਰਧਾਰੀ ਲਾਲ ਅਤੇ ਹੋਰ ਮੈਂਬਰਾਂ ਦਾ ਪ੍ਰਬੰਧਕੀ ਯੋਗਦਾਨ ਸ਼ਲਾਘਾਯੋਗ ਸੀ। ਵਰਨਣਯੋਗ ਹੈ ਕਿ ਕੈਂਪਸ ਵਿੱਚ ਹਰ ਸਾਲ ਪਾਰਕ ਨੰਬਰ 1 ਵਿੱਚ ਗੁਰਪੁਰਬ ਅਤੇ ਸ਼ਿਵਰਾਤਰੀ ਦਾ ਤਿਉਹਾਰ ਪਾਰਕ ਨੰਬਰ 4 ਵਿਚ ਆਰਡਬਲਿਊਏ ਅਤੇ ਇੱਥੋਂ ਦੇ ਨਿਵਾਸੀਆਂ ਦੁਆਰਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *