Breaking News
Dashmesh GS Electricals Verka Smart Media Insurance Point Tav Prasad

ਪੰਜਾਬ ਯੂਨੀਵਰਸਿਟੀ ਚੋਣਾਂ: ABVP ਦੇ ਗੌਰਵ ਵੀਰ ਸੋਹਲ ਚੁਣੇ ਗਏ ਪ੍ਰਧਾਨ

ਚੰਡੀਗੜ੍ਹ, 3 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਦੇ ਨਤੀਜਿਆਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਪਹਿਲੀ ਵਾਰ ਵੱਡੀ ਜਿੱਤ ਦਰਜ ਕਰਦੇ ਹੋਏ ਗੌਰਵ ਵੀਰ ਸੋਹਲ ਪ੍ਰਧਾਨ ਚੁਣੇ ਗਏ ਹਨ। ਗੌਰਵ ਵੀਰ ਸੋਹਲ, ਜੋ ਕਿ ਕਾਨੂੰਨ ਵਿਭਾਗ ਦੇ ਖੋਜਕਰਤਾ ਹਨ, ਕਾਫ਼ੀ ਸਮੇਂ ਤੋਂ ਵਿਦਿਆਰਥੀ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਨ।

ਪ੍ਰਧਾਨਗੀ ਦੇ ਅਹੁਦੇ ਲਈ 8 ਉਮੀਦਵਾਰਾਂ ਲਈ ਵਿਦਿਆਰਥੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵੋਟ ਪਾਏ। ਯੂਨੀਵਰਸਿਟੀ ਕੈਂਪਸ ਪੂਰੀ ਤਰ੍ਹਾਂ ਰਾਜਨੀਤਿਕ ਮਾਹੌਲ ਨਾਲ ਗਰਮਾਇਆ ਹੋਇਆ ਸੀ। ਇਹ ਚੋਣਾਂ ਭਾਰੀ ਮੀਂਹ ਦੇ ਬਾਵਜੂਦ ਬਹੁਤ ਹੀ ਰੌਣਕ ਭਰੀਆਂ ਰਹੀਆਂ।

ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਸਨ, ਜਿਸ ਵਿੱਚ 11 ਡੀਐਸਪੀ, 10 ਐਸਐਚਓ ਸਮੇਤ ਕਰੀਬ 1000 ਪੁਲਿਸ ਜਵਾਨ ਤਾਇਨਾਤ ਕੀਤੇ ਗਏ ਸਨ। ਖ਼ੁਦ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਕੀਤੀ, ਹਾਲਾਂਕਿ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਯੂਨੀਵਰਸਿਟੀ ਗੇਟਾਂ ਦੇ ਨੇੜੇ ਟ੍ਰੈਫ਼ਿਕ ਜਾਮ ਦੀ ਸਥਿਤੀ ਵੀ ਬਣੀ ਰਹੀ।

Leave a Reply

Your email address will not be published. Required fields are marked *