Breaking News
Smart Media Dashmesh Mohali Walk Smart Media Insurance Point Hardev Singh Ubha

ਤੂਫਾਨੀ ਗੇਂਦਬਾਜ਼ੀ ਸਦਕਾ ਭਾਰਤ ਨੇ ਇੰਗਲੈਂਡ ਨੂੰ 5ਵੇਂ ਟੈਸਟ ਵਿਚ 6 ਦੌੜਾਂ ਨਾਲ ਹਰਾਇਆ, ਸੀਰੀਜ਼ 2-2 ਨਾਲ ਬਰਾਬਰ

ਸ਼ੁਭਮਨ ਗਿੱਲ ਸੀਰੀਜ਼ ਵਿਚ 754 ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਦੂਜੇ ਬੱਲੇਬਾਜ਼

ਮੁਹੰਮਦ ਸਰਾਜ਼ ਨੇ ਸੀਰੀਜ਼ ਵਚ ਸਭ ਤੋਂ ਵੱਧ 23 ਵਿਕਟਾਂ ਹਾਸਲ ਕੀਤੀਆਂ

ਚੰਡੀਗੜ੍ਹ, 4 ਅਗਸਤ, ਪੰਜਾਬੀ ਦੁਨੀਆ ਬਿਊਰੋ:

ਇੰਗਲੈਂਡ ਦੇ ਓਵਲ ਕ੍ਰਿਕਟ ਮੈਦਾਨ ਵਿਚ ਭਾਰਤ ਅਤੇ ਇੰਗਲੈਂਡ ਟੀਮਾਂ ਦਰਮਿਆਨ ਖੇਡੇ ਗਏ ਰੋਮਾਂਚਿਕ ਅਤੇ ਸੰਘਰਸ਼ਪੂਰਨ ਮੈਚ ਵਿਚ ਅੱਜ ਟੀਮ ਇੰਡੀਆ ਨੇ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ ਮੈਚ ਵਿਚ ਇੰਗਲੈਂਡ ਟੀਮ 367 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਸ ਜਿੱਤ ਨਾਲ 2-1 ਨਾਲ ਸੀਰੀਜ਼ ਵਿਚ ਪਿੱਛੇ ਚੱਲ ਰਹੀ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਇਹ ਸੀਰੀਜ਼ ਵੀ 2-2 ਨਾਲ ਬਰਾਬਰ ਕਰ ਲਈ ਹੈ। ਪੂਰੇ ਮੈਚ ਵਿਚ 9 ਵਿਕਟਾਂ ਲੈਣ ਵਾਲੇ ਮੁਹੰਮਦ ਸਰਾਜ਼ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

ਇਸ ਜਿੱਤ ਵਿਚ ਭਾਰਤੀ ਬੱਲੇਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਦੇ ਨਾਲ ਨਾਲ ਭਾਰਤੀ ਗੇਂਦਬਾਜ਼ਾਂ ਦੀ ਸਖ਼ਤ ਮਿਹਨਤ ਦਾ ਅਹਿਮ ਯੋਗਦਾਨ ਰਿਹਾ। ਗੇਂਦਬਾਜ਼ਾਂ ਮੁਹੰਮਦ ਸਰਾਜ਼ ਨੇ ਇਸ ਮੈਚ ਵਿਚ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਪ੍ਰਸਿੱਧ ਕ੍ਰਿਸ਼ਨਾ ਨੇ 4 ਅਤੇ ਅਕਾਸ਼ਦੀਪ ਨੇ 1 ਵਿਕਟ ਹਾਸਲ ਕੀਤੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ ਕਰੁਣ ਨਾਇਅਰ ਦੇ ਅਰਧ ਸੈਂਕੜੇ ਸਦਕਾ 224 ਦੌੜਾਂ ਬਣਾਈਆਂ ਸਨ, ਜਦਕਿ ਇੰਗਲੈਂਡ ਟੀਮ ਨੇ 247 ਦੌੜਾਂ ਬਣਾ ਕੇ 23 ਦੌੜਾਂ ਦੀ ਬੜਤ ਬਣਾਈ। ਇਸ ਉਪਰੰਤ ਭਾਰਤੀ ਟੀਮ ਨੇ ਜੈਸਵਾਲ ਦੀਆਂ 118 ਦੌੜਾਂ, ਆਕਾਸ਼ਦੀਪ ਦੀਆਂ 66, ਜਡੇਜਾ ਦੀਆਂ 53 ਅਤੇ ਵਾਸ਼ਿੰਗਟਨ ਸੁੰਦਰ ਦੀਆਂ ਤੇਜ਼ਤਰਾਰ 53 ਤੇ ਵਿਕਟਕੀਪਰ ਧਰੁਵ ਯੁਰੇਲ ਦੀਆਂ 34 ਦੌੜਾਂ ਦੀ ਬਦੌਲਤ 10 ਵਿਕਟਾਂ ਉਤੇ 396 ਦੌੜਾਂ ਬਣਾਈਆਂ।

ਭਾਰਤ ਵਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਟੀਮ ਵੱਲੋਂ ਜੋਅ ਰੂਟ (105) ਅਤੇ ਹੈਰੀ ਬਰੂਕ (111) ਦੀ ਚੌਥੇ ਵਿਕਟ ਲਈ 195 ਦੌੜਾਂ ਦੀ ਪਾਰੀ ਨੇ ਇਕ ਸਮੇਂ ਮੈਚ ਨੂੰ ਇੰਗਲੈਂਡ ਵੱਲ ਮੋੜ ਦਿੱਤਾ ਪਰ ਭਾਰਤੀ ਗੇਂਦਬਾਜ਼ਾਂ ਦੀ ਦਾਦ ਦੇਣੀ ਬਣਦੀ ਹੈ ਕਿ ਉਹਨਾਂ ਸਖ਼ਤ ਮਿਹਨਤ ਅਤੇ ਵਧੀਆ ਗੇਂਦਬਾਜ਼ੀ ਸਦਕਾ ਇਹ ਮੈਚ ਆਖ਼ਰ ਭਾਰਤ ਦੀ ਝੋਲੀ ਪਾ ਦਿੱਤਾ।

ਇਸ ਤਰ੍ਹਾਂ ਨੌਜਵਾਨ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਨੌਜਵਾਨ ਭਾਰਤੀ ਟੀਮ ਨੇ ਇਤਿਹਾਸ ਰਚਦਿਆਂ ਇੰਗਲੈਂਡ ਟੀਮ ਨੂੰ ਉਸੇ ਦੀ ਧਰਤੀ ਉਤੇ ਜ਼ਬਰਦਸਤ ਚੁਣੌਤੀ ਦਿੰਦਿਆਂ, ਟੈਸਟ ਸੀਰੀਜ਼ ਵਿਚ ਬਰਾਬਰੀ ਕੀਤੀ ਹੈ।

ਭਾਰਤ ਵੱਲੋਂ ਕਪਤਾਨ ਗਿੱਲ ਵਲੋਂ ਵੱਡਾ ਕੀਰਤੀਮਾਨ ਸਥਾਪਤ ਕਰਦਿਆਂ ਇਕ ਕਪਤਾਨ ਦੇ ਤੌਰ ਉਤੇ ਪੂਰੀ ਸੀਰੀਜ਼ ਦੌਰਾਨ 754 ਦੌੜਾਂ ਬਣਾ ਕੇ ਆਸਟ੍ਰੇਲੀਆ ਦੇ ਮਹਾਨ ਬੱਲੇਬਾਜ਼ ਡੌਨ ਬਰੈਡਮੈਨ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਨਾਲ ਹੀ ਉਹਨਾਂ ਭਾਰਤੀ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੇ 54 ਸਾਲਾਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।

Leave a Reply

Your email address will not be published. Required fields are marked *