Breaking News
Smart Media Dashmesh Mohali Walk Smart Media Insurance Point Hardev Singh Ubha

TATA IPL 2024: ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ

ਲਖਨਊ, 20 ਅਪਰੈਲ, ਪੰਜਾਬੀ ਦੁਨੀਆ ਬਿਊਰੋ:

ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਕਵਿੰਟਨ ਡੀ ਕਾਕ ਨੇ ਧੀਮੀ ਪਿੱਚ ’ਤੇ ਵਧੀਆ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਸੁਪਰ ਜਾਇੰਟਸ ਨੇ ਇਕ ਆਈਪੀਐਲ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸੁਪਰ ਕਿੰਗਜ਼ ਨੇ ਰਵਿੰਦਰ ਜਡੇਜਾ ਦੀਆਂ ਸ਼ਾਨਦਾਰ ਅਜੇਤੂ 57 ਦੌੜਾਂ, ਮੋਇਨ ਅਲੀ (20 ਗੇਂਦਾਂ ‘ਤੇ 30 ਦੌੜਾਂ) ਅਤੇ ਐਮਐਸ ਧੋਨੀ (9 ਗੇਂਦਾਂ ‘ਤੇ 28 ਦੌੜਾਂ) ਦੀ ਬਦੌਲਤ 6 ਵਿਕਟਾਂ ਦੇ ਨੁਕਸਾਨ ਉਤੇ 176 ਦੌੜਾਂ ਬਣਾਈਆਂ। 

ਸੁਪਰ ਕਿੰਗਜ਼ ਵਲੋਂ ਦਿੱਤੇ ਟੀਚੇ ਦੇ ਜਵਾਬ ਵਿੱਚ, ਰਾਹੁਲ (82) ਅਤੇ ਡੀ ਕਾਕ (54) ਨੇ ਆਪਣੇ 134 ਦੇ ਮੈਚ ਜੇਤੂ ਸਾਂਝੇਦਾਰੀ ਸਦਕਾ ਇਹ ਮੈਂਚ 8 ਵਿਕਟਾਂ ਨਾਲ ਜਿੱਤ ਲਿਆ। ਇਹ ਸਾਂਝੇਦਾਰੀ ਕਿਸੇ ਵੀ ਸਟੇਡੀਅਮ ਵਿੱਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ, ਕਿਉਂਕਿ ਐਲਐਸਜੀ ਨੇ 19 ਓਵਰਾਂ ਵਿੱਚ 180/2 ਦਾ ਸਕੋਰ ਬਣਾਇਆ। ਸੀਐਸਕੇ, ਜੋ ਪਿਛਲੇ ਦੋ ਮੈਚਾਂ ਦੌਰਾਨ ਲਗਾਤਾਰ ਦੋ ਜਿੱਤਾਂ ਦਰਜ ਕਰਕੇ ਇਸ ਮੈਚ ਵਿਚ ਆਇਆ ਸੀ, ਉਸ ਨੂੰ ਆਪਣੀ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੀ ਸ਼ੁਰੂਆਤ ਦਾ ਫਾਇਦਾ ਉਠਾਉਦਿਆਂ ਰਾਹੁਲ ਨੇ 53 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ, ਜਦੋਂ ਕਿ ਡੀ ਕਾਕ ਨੇ ਆਪਣੀ 43 ਗੇਂਦਾਂ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਲਗਾ ਕੇ ਲਖਨਊ ਟੀਮ ਨੂੰ ਮਜ਼ਬੂਤੀ ਦਿੱਤੀ। ਰਾਹੁਲ ਦੀ ਹਮਲਾਵਰ ਪਾਰੀ  ਵਿਚ ਐਲਐਸਜੀ ਨੇ ਸ਼ੁਰੂਆਤ ਵਿਚ ਕੁਝ ਸ਼ਾਨਦਾਰ ਸਟ੍ਰੋਕ ਖੇਡੇ ਕਿਉਂਕਿ ਪਾਵਰਪਲੇ ਨੇ 54 ਦੌੜਾਂ ਬਣਾਈਆਂ। 10 ਓਵਰਾਂ ਤੋਂ ਬਾਅਦ ਐਲਐਸਜੀ ਨੇ ਬਿਨਾਂ ਕਿਸੇ ਨੁਕਸਾਨ ਦੇ 89 ਦੌੜਾਂ ਬਣਾਈਆਂ ਸਨ। 

ਜਡੇਜਾ ਵਲੋਂ ਇਕ ਬਿਹਤਰੀਨ ਕੈਚ ਦੀ ਬਦੌਲਤ ਆਖਰਕਾਰ ਰਾਹੁਲ ਦੀ ਸ਼ਾਨਦਾਰ ਪਾਰੀ ਨੂੰ ਖਤਮ ਕਰ ਦਿੱਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 

ਇਸ ਦੌਰਾਨ ਸਪਿੰਨਰ ਕਰੁਨਲ ਪਾਂਡਿਆ ਨੇ ਵਿਚਲੇ ਓਵਰਾਂ ਵਿੱਚ ਬਿਹਤਰੀਨ ਗੇਂਦਬਾਜ਼ੀ ਨਾਲ ਸੀਐਸਕੇ ਉਪਰ ਦਬਾਅ ਬਣਾਇਆ ਰੱਖਿਆ। 

Leave a Reply

Your email address will not be published. Required fields are marked *