Breaking News
Smart Media Dashmesh Insurance Point

No forcible acquisition of land, assures MLA Kulwant Singh

ਚੰਡੀਗੜ੍ਹ 23 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਖ਼ਦਸ਼ਿਆਂ ਨੂੰ ਹਿੱਸੇਵਾਰ ਤੌਰ ‘ਤੇ ਜਾਇਜ਼ ਮੰਨਦੇ ਹੋਏ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਬਿਨਾਂ ਨੀਤੀ ਦੀ ਪੂਰੀ ਸਮਝ ਲਏ‌ ਬਿਨਾਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।

ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੀ ਭੂਮੀ ਪੁਲਿੰਗ ਨੀਤੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸੈਕਟਰ 62 ਸਥਿਤ ਪੀ.ਯੂ.ਡੀ.ਏ. ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ, ਮੋਹਾਲੀ ਤੋਂ ਐਮ.ਐਲ.ਏ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਲੈਂਡ ਪੂਲਿੰਗ ਨੀਤੀ ਹੇਠ ਕਿਸੇ ਦੀ ਵੀ ਜ਼ਮੀਨ ਜਬਰੀ ਜਾਂ ਦਬਾਅ ਰਾਹੀਂ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਨੀਤੀ ਪੂਰੀ ਤਰ੍ਹਾਂ ਕਿਸਾਨਾਂ ਦੀ ਰਜ਼ਾਮੰਦੀ ‘ਤੇ ਆਧਾਰਿਤ ਹੈ।

ਕੁਲਵੰਤ ਸਿੰਘ ਨੇ ਮੀਡੀਆ ਅੱਗੇ ਕਿਹਾ, “ਲੈਂਡ ਪੁਲਿੰਗ ਨੀਤੀ ਨੂੰ ਠੀਕ ਢੰਗ ਨਾਲ ਸਮਝਣ ਦੀ ਲੋੜ ਹੈ। ਸਿਰਫ਼ ਉਹੀ ਕਿਸਾਨ ਜੋ ਆਪਣੀ ਜ਼ਮੀਨ ਸਵੈ ਇੱਛਾ ਨਾਲ ਦੇਣਾ ਚਾਹੁੰਦੇ ਹਨ, ਉਹੀ ਵਿਕਾਸ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ।”

ਉਨ੍ਹਾਂ ਨੇ ਸਾਫ ਕੀਤਾ ਕਿ ਆਪਣੀ ਵਿਧਾਨ ਸਭਾ ਹਲਕਾ, ਜਿਸ ਵਿੱਚ 24 ਪਿੰਡ ਸ਼ਾਮਲ ਹਨ, ਦੇ ਲੋਕਾਂ ਦੇ ਹਿਤ ਹਮੇਸ਼ਾਂ ਪਹਿਲਤਾ ਰਹੇ ਹਨ। ਉਦਾਹਰਨਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਜੇ ਕੋਈ ਕਿਸਾਨ 10 ਏਕੜ ਜ਼ਮੀਨ ਦੇਣਾ ਚਾਹੁੰਦਾ ਹੈ, ਤਾਂ ਸਿਰਫ਼ ਉਹੀ 10 ਏਕੜ ਵਿਕਸਤ ਕੀਤੇ ਜਾਣਗੇ। ਜੇ ਕੋਈ ਦੋ ਏਕੜ ਦੇਣਾ ਚਾਹੁੰਦਾ ਹੈ, ਤਾਂ ਸਿਰਫ਼ ਉਹੀ ਦੋ ਏਕੜ ਲਏ ਜਾਣਗੇ। ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦੇ ਉਲਟ, ਕਿਸੇ ‘ਤੇ ਵੀ ਕੋਈ ਜ਼ਬਰ ਨਹੀਂ ਹੋਵੇਗੀ।

Leave a Reply

Your email address will not be published. Required fields are marked *