Breaking News
Smart Media Dashmesh Mohali Walk Smart Media Insurance Point Hardev Singh Ubha

MIG-21 ਜਹਾਜ਼ ਦੀ ਭਾਰਤੀ ਹਵਾਈ ਸੈਨਾ ‘ਚੋਂ ਰਸਮੀ ਵਿਦਾਇਗੀ ਸਤੰਬਰ ਵਿੱਚ!

ਭਾਰਤੀ ਹਵਾਈ ਸੈਨਾ ਵਿਚੋਂ ਕਰੀਬ 62 ਸਾਲਾਂ ਬਾਅਦ ਹੋ ਰਹੀ ਹੈ ਸੇਵਾਮੁਕਤੀ

ਨਵੀਂ ਦਿੱਲੀ, 22 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਭਾਰਤੀ ਹਵਾਈ ਸੈਨਾ 62 ਸਾਲਾਂ ਬਾਅਦ ਪ੍ਰਸਿੱਧ ਲੜਾਕੂ ਜਹਾਜ਼ ਮਿਗ-21 ਨੂੰ ਸੇਵਾਮੁਕਤ ਕਰਨ ਜਾ ਰਹੀ ਹੈ। ਇਸ ਲੜਾਕੂ ਜੈੱਟ ਨੂੰ 19 ਸਤੰਬਰ ਨੂੰ ਚੰਡੀਗੜ੍ਹ ਏਅਰਬੇਸ ‘ਤੇ 23 ਸਕੁਐਡਰਨ (ਪੈਂਥਰਜ਼) ਦੁਆਰਾ ਰਸਮੀ ਵਿਦਾਇਗੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸੰਨ 1963 ਵਿੱਚ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਮਿਗ-21, 1965 ਅਤੇ 1971 ਵਿੱਚ ਭਾਰਤ-ਪਾਕਿਸਤਾਨ ਯੁੱਧਾਂ, 1999 ਦੇ ਕਾਰਗਿਲ ਯੁੱਧ, 2019 ਦੇ ਬਾਲਾਕੋਟ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਹਾਲਾਂਕਿ, ਇਸ ਜਹਾਜ਼ ਦੇ ਬੀਤੇ ਕੁਝ ਸਾਲਾਂ ਵਿੱਚ ਕਰੀਬ 400 ਤੋਂ ਵੱਧ ਹਾਦਸੇ ਅਤੇ ਕਈ ਹੋਣਹਾਰ ਪਾਇਲਟਾਂ ਦੇ ਜਾਨੀ ਨੁਕਸਾਨ ਬਾਅਦ ਇਹ ਜਹਾਜ਼ ਵਿਵਾਦਾਂ ਵਿਚ ਹੀ ਰਿਹਾ ਹੈ।

ਭਾਰਤੀ ਹਵਾਈ ਸੈਨਾ ਇਸ ਵੇਲੇ ਮਿਗ-21 ਬਾਈਸਨ ਦੇ ਦੋ ਸਕੁਐਡਰਨ ਚਲਾਉਂਦੀ ਹੈ, ਜਿਨ੍ਹਾਂ ਵਿੱਚ 31 ਜਹਾਜ਼ ਹਨ। ਮਿਗ-21 ਦੇ ਸੇਵਾਮੁਕਤ ਹੋਣ ਨਾਲ, ਭਾਰਤੀ ਹਵਾਈ ਸੈਨਾ ਦੀ ਲੜਾਕੂ ਤਾਕਤ 29 ਸਕੁਐਡਰਨ ਰਹਿ ਜਾਵੇਗੀ – ਜੋ ਕਿ 1960 ਦੇ ਦਹਾਕੇ ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਗਿਣਤੀ 1965 ਦੀ ਜੰਗ ਤੋਂ ਵੀ ਘੱਟ ਹੈ, ਅਤੇ ਭਾਰਤੀ ਹਵਾਈ ਸੈਨਾ ਦੀ 42 ਸਕੁਐਡਰਨ ਦੀ ਮਨਜ਼ੂਰ ਤਾਕਤ ਤੋਂ ਵੀ ਘੱਟ ਹੈ।

Leave a Reply

Your email address will not be published. Required fields are marked *