Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬਾਂ ਵੱਲੋਂ ਫਲਦਾਰ ਤੇ ਛਾਂਦਾਰ ਬੂਟੇ ਲਗਾਏ

ਲਾਇਨਜ਼ ਕਲੱਬ ਵੱਲੋਂ ਅਗਸਤ ਮਹੀਨੇ ਕਰੀਬ 500 ਬੂਟੇ ਲਗਾਉਣ ਦਾ ਟੀਚਾ ਮਿਥਿਆ

ਮੋਹਾਲੀ, 21 ਜੁਲਾਈ, ਅਮਨਦੀਪ ਸਿੰਘ :

ਅੱਜ ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ.ਨਗਰ ਰਜਿ: ਅਤੇ ਲਿੳ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਮਾਨਸੂਨ ਦਾ ਲਾਭ ਲੈਂਦੇ ਹੋਏ ਫੇਜ਼-2 ਦੀਆਂ ਪਾਰਕਾਂ ਵਿੱਚ ਮੋਹਾਲੀ ਐਸ.ਏ.ਐਸ. ਨਗਰ ਕਲੱਬ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਲਿੳ ਕਲੱਬ ਦੇ ਪ੍ਰਧਾਨ ਲਿੳ ਆਯੂਸ਼ ਭਸੀਣ ਦੀ ਪ੍ਰਧਾਨਗੀ ਹੇਠ ਇਸ ਮਾਨਸੂਨ ਵਿੱਚ ਦੂਜੀ ਵਾਰ ਰੁੱਖ ਲਗਾਉਣ ਦਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋਂ 115 ਦੇ ਕਰੀਬ ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ।

ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਕਲੱਬ ਵੱਲੋਂ ਅਗਸਤ ਮਹੀਨੇ ਤੱਕ 500 ਦੇ ਕਰੀਬ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੌਰਾਨ 200 ਬੂਟੇ ਲਗਾਏ ਜਾ ਚੁੱਕੇ ਹਨ। ਬੂਟੇ ਵੀ ਉਸੀ ਥਾਂ ਤੇ ਲਾਏ ਜਾਂਦੇ ਹਨ ਜਿੱਥੇ ਉਹਨਾਂ ਦੀ ਪੂਰੀ ਤਰਾਂ ਦੇਖ ਰੇਖ ਕੀਤੀ ਜਾ ਸਕੇ।

ਇਸ ਮੌਕੇ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਦੇ ਚਾਰਟਡ ਪ੍ਰਧਾਨ ਲਾਈਨ ਅਮਰੀਕ ਸਿੰਘ ਮੋਹਾਲੀ ਅਤੇ ਲਾਇਨ ਗੁਰਚਰਨ ਸਿੰਘ ਵਲੋਂ ਮੈਂਬਰਾਂ ਅਤੇ ਰਾਹਗੀਰਾਂ ਲਈ ਖੀਰ-ਪੁੜੇ ਅਤੇ ਪਕੌੜਿਆਂ ਦੇ ਲੰਗਰ ਦਾ ਆਯੋਜਨ ਕੀਤਾ ਗਿਆ। ਪਾਰਕ ਵਿੱਚ ਸੈਰ ਕਰਨ ਵਾਲੇ ਰਾਹਗੀਰਾਂ ਨੂੰ ਅਤੇ ਸਫਾਈ ਕਰਮਚਾਰੀਆਂ ਨੂੰ ਖੀਰ-ਪੁੜੇ ਅਤੇ ਪਕੌੜਿਆਂ ਦਾ ਲੰਗਰ ਛਕਾਇਆ ਗਿਆ ।

ਇਸ ਮੌਕੇ ਫੇਜ਼-2 ਦੀ ਐਮ.ਸੀ. ਸਾਹਿਬਾ ਬੀਬਾ ਜਸਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਾਥੀ ਸਾਹਿਬਾਨ, ਤੇ ਲਾਇਨਜ਼ ਕਲੱਬ ਮੋਹਾਲੀ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ ਚਾਰਟਰ ਪ੍ਰਧਾਨ, ਲਾਇਨ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ, ਲਾਇਨ ਗੁਰਚਰਨ ਸਿੰਘ, ਲਾਇਨ ਆਰ.ਪੀ. ਸਿੰਘ ਵਿੱਗ, ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਹਰਪ੍ਰੀਤ ਅਟਵਾਲ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜਸਵਿੰਦਰ ਸਿੰਘ, ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਅਮਿਤ ਨਰੂਲਾ, ਲਾਇਨ ਰਾਜਿੰਦਰ ਚੌਹਾਨ, ਲਾਇਨ ਕੁਲਦੀਪ ਸਿੰਘ, ਲਾਈਨ ਜਤਿੰਦਰ ਪਾਲ ਸਿੰਘ ਪ੍ਰਿੰਸ, ਲਾਇਨ ਜਤਿੰਦਰ ਬਾਂਸਲ, ਲਾਇਨ ਸੁਦਰਸ਼ਨ, ਲਾਇਨ ਜਤਿੰਦਰ ਬਿਆਲਾ ਅਤੇ ਲਿੳ ਕਲੱਬ ਤੋਂ ਪ੍ਰਧਾਨ ਲਿੳ ਆਯੂਸ਼ ਭਸੀਣ, ਲੀਓ ਗੁਰਪ੍ਰੀਤ ਸਿੰਘ ਖਜ਼ਾਨਚੀ, ਲੀਓ ਰੀਤ ਨਰੂਲਾ, ਵਲੰਟੀਅਰ ਤੇਜਵਿੰਦਰ ਸਿੰਘ, ਮਨਨ, ਹੀਰਤ ਕੌਰ ਮੌਜੂਦ ਸਨ।

ਅੰਤ ਵਿਚ ਕਲੱਬ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਵੱਲੋਂ ਉਥੇ ਮੌਜੂਦ ਸਮੂਹ ਮੈਂਬਰਾਂ ਦਾ ਇਸ ਨੇਕ ਕੰਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *