Breaking News
Smart Media Dashmesh Insurance Point

ਮਾਨਯੋਗ ਗਵਰਨਰ ਪੰਜਾਬ ਨੇ “ਸਾਥੀਓ ਜਾਗੋ, ਨਸ਼ੇ ਤਿਆਗੋ” ਪ੍ਰੋਗਰਾਮ ‘ਚ ਕੀਤੀ ਸ਼ਿਰਕਤ

ਮੋਹਾਲੀ,16 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਰਤਨ ਗਰੁੱਪ ਆਫ ਕਾਲਜ ਵੱਲੋ ਨਸ਼ਾ ਮੁਕਤੀ ਪ੍ਰੋਗਰਾਮ “ਸਾਥੀਓ ਜਾਗੋ ਨਸ਼ੇ ਤਿਆਗੋ” ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ।

ਰਤਨ ਗਰੁੱਪ ਆਫ ਕਾਲਜ ਸੋਹਾਨਾ ਵਿੱਚ ਪਹੁੰਚਣ ‘ਤੇ ਹਰਦੇਵ ਸਿੰਘ ਉੱਭਾ ਨੇ ਮਾਨਯੋਗ ਗਵਰਨਰ ਸਾਹਿਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਅਤੇ ਹੋਰ ਮਾਨਯੋਗ ਤੇ ਸਤਿਕਾਰਤ ਸਖਸ਼ੀਅਤਾਂ, ਪੰਚਾਂ-ਸਰਪੰਚਾਂ ਨੂੰ ਮੰਚ ਤੋਂ ਜੀ ਆਇਆਂ ਆਖਿਆ ਅਤੇ ਸਵਾਗਤ ਕੀਤਾ।

ਕਾਲਜ ਦੇ ਐਮਡੀ ਸੁੰਦਰ ਲਾਲ, ਕਾਰਤਿਕ ਮੈਡਮ ਸੰਗੀਤਾ ਤੇ ਕਾਲਜ ਦੇ ਸਟਾਫ ਵੱਲੋਂ ਗਵਰਨਰ ਸਾਹਿਬ, ਡੀਸੀ ਮੋਹਾਲੀ ਕੋਮਲ ਮਿੱਤਲ, ਐਸਐਸਪੀ ਹਰਮਨਦੀਪ ਸਿੰਘ ਹੰਸ, ਲਲਿਤ ਜੈਨ ਆਈਏਐਸ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਆਪਣੇ ਸਮਾਜ ਵਿੱਚ ਉਹਨੂੰ ਨਸ਼ਾ ਮੁਕਤ ਬਣਾਉਣਾ ਚਾਹੀਦਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨਸ਼ਾ ਮੁਕਤੀ ਪ੍ਰੋਗਰਾਮ ਵਿੱਚ ਪਹੁੰਚੇ ਪੰਚਾਂ ਸਰਪੰਚਾਂ, ਇਲਾਕਾ ਨਿਵਾਸੀਆਂ, ਸਟੂਡੈਂਟਸ ਤੇ ਹੋਰ ਸਖਸ਼ੀਅਤਾ ਨੂੰ ਮੰਚ ਤੋਂ ਨਸ਼ਾ ਮੁਕਤੀ ਦੀ ਸਹੁੰ ਚੁਕਾਈ ਤੇ ਚੰਗੇ ਸਮਾਜਿਕ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ, ਲਲਿਤ ਜੈਨ ਆਈਏਐਸ, ਅਸ਼ੋਕ ਝਾਅ, ਸਲਿੰਦਰ ਆਨੰਦ, ਹਰਸਿਮਰਨ ਸਿੰਘ ਬੱਲ ਡੀਐਸਪੀ, ਅਸ਼ਵਨੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *