Breaking News
Smart Media Dashmesh Mohali Walk Smart Media Insurance Point Hardev Singh Ubha

RWA, ਫੇਜ-9, ਮੋਹਾਲੀ ਵੱਲੋਂ ਛਾਂਦਾਰ ਅਤੇ ਫੁੱਲਾਂ ਵਾਲੇ ਪੌਦੇ ਲਗਾਏ

ਐਸ.ਏ.ਐਸ. ਨਗਰ, 11 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ, ਫੇਜ-9, ਮੋਹਾਲੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਮੌਨਸੂਨ ਸੀਜ਼ਨ ਦੌਰਾਨ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਫੇਜ-9 ਦੀ ਪਾਰਕ ਵਿੱਚ 10 ਪੌਦੇ ਲਗਾਏ ਗਏ।

ਉਪਰੰਤ ਇੱਕ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸੁਝਾਓ ਆਇਆ ਕਿ ਤੀਆਂ ਦਾ ਤਿਉਹਾਰ ਮਨਾਇਆ ਜਾਵੇ, ਜਿਸ ਨੂੰ ਸਭ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਮੌਕੇ ਆਗਾਮੀ 3 ਅਗਸਤ, 2025 ਨੂੰ ਕੋਠੀ ਨੰਬਰ 471 ਤੋਂ 475 ਦੇ ਸਾਹਮਣੇ ਵਾਲੀ ਪਾਰਕ ਵਿੱਚ ਤੀਆਂ ਦਾ ਤਿਉਹਾਰ ਨੂੰ ਮਨਾਉਂਦੇ ਹੋਏ ਖੀਰ-ਪੂੜਿਆਂ ਦਾ ਲੰਗਰ ਲਗਾਉਣ ਦਾ ਫੈਸਲਾ ਕੀਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਕਪਤਾਨ ਰਜਿੰਦਰ ਸਿੰਘ, ਗੁਰਮੁਖ ਸਿੰਘ, ਟੀ ਐਸ ਬੇਦੀ, ਕਵਲਜੀਤ ਸਿੰਘ, ਓ ਪੀ ਸੈਣੀ, ਜਗਦੇਵ ਸਿੰਘ, ਆਰ ਐਸ ਕੁਆਤੜਾ, ਲਾਲ ਚੰਦ, ਜੀ ਐਸ ਅਰੋੜਾ, ਮੱਖਣ ਸਿੰਘ, ਰਛਪਾਲ ਸਿੰਘ, ਸੁਰਿੰਦਰ ਸਿੰਘ ਬੇਦੀ, ਬੀ ਐਸ ਸ਼ਾਹਪੁਰੀ, ਦਰਸ਼ਨ ਸਿੰਘ, ਅਮਰਜੀਤ ਸਿੰਘ, ਹਰਿੰਦਰ ਬਾਲਰਾ, ਪੀ ਐਸ ਪਰਨੇਸ਼ਰ, ਅਵਤਾਰ ਸਿੰਘ, ਗੁਰਫਤਿਹ ਸਿੰਘ, ਗੁਰਬਾਜ ਸਿੰਘ, ਅੰਕੁਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *