Breaking News
Smart Media Dashmesh Insurance Point

ਕਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚਲਾਈਆਂ ਗੋਲੀਆਂ

ਨਵੀਂ ਦਿੱਲੀ, 10 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਕੈਨੇਡਾ ਦੇ ਸਰੀ ਵਿੱਚ ਸਥਿਤ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਸ਼ੁਰੂ ਕੀਤੇ ਗਏ ਰੈਸਟੋਰੈਂਟ ‘ਕੈਪਸ’ ਕੈਫੇ ‘ਤੇ ਬੁੱਧਵਾਰ ਦੇਰ ਰਾਤ ਗੋਲੀਆਂ ਚਲਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਕਪਿਲ ਦਾ ਇਹ ਕੈਫੇ ਹਾਲ ਹੀ ਵਿੱਚ ਖੁੱਲ੍ਹਿਆ ਸੀ ਅਤੇ ਇਹ ਭਾਰਤੀ ਪ੍ਰਵਾਸੀਆਂ ਵਿੱਚ ਕਾਫੀ ਪ੍ਰਸਿੱਧ ਹੁੰਦਾ ਜਾ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਕੈਫੇ ਇਮਾਰਤ ‘ਤੇ ਕਈ ਗੋਲੀਆਂ ਚਲਾਈਆਂ ਗਈਆਂ, ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਤੁਰੰਤ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਇਕ ਕਾਰਕੁੰਨ ਨੇ ਇਸਦੀ ਜ਼ਿੰਮੇਵਾਰੀ ਲਈ ਹੈ।

Leave a Reply

Your email address will not be published. Required fields are marked *