Breaking News
Smart Media Dashmesh Insurance Point

ਮੋਹਾਲੀ ਦੇ 3 ਲਾਇਨਜ਼ ਕਲੱਬਾਂ ਨੇ ਪੌਦੇ ਲਾ ਕੇ ‘ਰੁੱਖ ਲਗਾਓ’ ਮੁਹਿੰਮ ਦਾ ਕੀਤਾ ਆਗਾਜ਼

ਮੋਹਾਲੀ, 7 ਜੁਲਾਈ, ਮਨਜੀਤ ਸਿੰਘ ਚਾਨਾ : 

ਅੱਜ ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ.ਨਗਰ (ਰਜਿ:), ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਅਤੇ ਲਿੳ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਮੋਹਾਲੀ ਦੇ ਸੈਕਟਰ-62 ਸਥਿਤ ਨੇਚਰ ਪਾਰਕ ਵਿਖੇ ਲਾਇਨਜ਼ ਕਲੱਬ ਮੁਹਾਲੀ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਮੋਹਾਲੀ ਦਿਸ਼ਾ ਦੇ ਪ੍ਰਧਾਨ ਲਾਇਨ ਤਜਿੰਦਰ ਕੌਰ, ਲਿੳ ਕਲੱਬ ਤੋਂ ਪ੍ਰਧਾਨ ਲਿੳ ਆਯੂਸ਼ ਭਸੀਣ ਦੀ ਪ੍ਰਧਾਨਗੀ ਹੇਠ ਮਾਨਸੂਨ ਦਾ ਸਵਾਗਤ ਕਰਦਿਆਂ ਪਹਿਲੀ ਵਾਰ ਪੌਦੇ ਲਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। 

ਇਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ 120 ਦੇ ਕਰੀਬ ਛਾਂਦਾਰ ਅਤੇ ਫੱਲਾਂ ਵਾਲੇ ਬੂਟੇ ਲਾਏ ਗਏ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਕਲੱਬ ਵੱਲੋਂ ਇਸ ਮਹੀਨੇ ਵਿੱਚ 500 ਦੇ ਕਰੀਬ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਬੂਟੇ ਵੀ ਉਸੀ ਥਾਂ ਤੇ ਲਾਏ ਜਾਂਦੇ ਹਨ ਜਿੱਥੇ ਉਹਨਾਂ ਦੀ ਪੂਰੀ ਤਰਾਂ ਦੇਖ ਰੇਖ ਕੀਤੀ ਜਾ ਸਕੇ। 

ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਖੀਰ-ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ। ਪਾਰਕ ਵਿੱਚ ਸੈਰ ਕਰਨ ਵਾਲੇ ਰਾਹਗੀਰਾਂ ਨੂੰ ਅਤੇ ਸਫਾਈ ਕਰਮਚਾਰੀਆਂ ਨੂੰ ਖੀਰ-ਪੁੜੇ ਦਾ ਲੰਗਰ ਛਕਾਇਆ ਗਿਆ।

ਇਸ ਮੌਕੇ ਲਾਇਨਜ਼ ਕਲੱਬ ਮੋਹਾਲੀ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ ਚਾਰਟਰ ਪ੍ਰਧਾਨ, ਲਾਇਨ ਹਰਪ੍ਰੀਤ ਅਟਵਾਲ, ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ.ਐਸ. ਰਾਹੀ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜਸਵਿੰਦਰ ਸਿੰਘ, ਲਾਇਨ ਗੁਰਚਰਨ ਸਿੰਘ, ਲਾਇਨ ਆਰ.ਪੀ. ਸਿੰਘ ਵਿੱਗ, ਲਾਇਨ ਕੁਲਦੀਪ ਸਿੰਘ, ਲਾਇਨ ਰਾਜਿੰਦਰ ਚੌਹਾਨ, ਲਾਇਨ ਜਤਿੰਦਰ ਬਾਂਸਲ ਅਤੇ  ਮੋਹਾਲੀ ਦਿਸ਼ਾ ਵੱਲੋਂ ਲਾਇਨ ਕਨਵਲਪ੍ਰੀਤ ਕੌਰ, ਲਾਇਨ ਰੁਪਿੰਦਰ ਕੌਰ, ਲਾਇਨ ਜੋਗਿੰਦਰ ਕੌਰ ਅਤੇ ਲਿੳ ਕਲੱਬ ਤੋਂ ਪ੍ਰਧਾਨ ਲਿੳ ਆਯੂਸ਼ ਭਸੀਣ, ਲਿੳ ਗਗਨਦੀਪ ਸਿੰਘ ਅਤੇ ਵਲੰਟੀਅਰ ਮਨਨ, ਹੀਰਤ ਕੌਰ ਆਦਿ ਮੌਜੂਦ ਸਨ।

ਅੰਤ ਵਿਚ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਵੱਲੋਂ ਹਾਜ਼ਰ ਸਮੂਹ ਮੈਂਬਰਾਂ ਦਾ ਇਸ ਨੇਕ ਕੰਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਗਿਆ। 

Leave a Reply

Your email address will not be published. Required fields are marked *