Breaking News
Dashmesh GS Electricals Verka Smart Media Insurance Point Tav Prasad

ਸ਼ੁਭਮਨ ਗਿੱਲ ਦੀ ‘ਯੰਗ ਟੀਮ’ ਨੇ ਰਚਿਆ ਇਤਿਹਾਸ, ਐਜ਼ਬੈਸਟਨ ਵਿਚ ਇੰਗਲੈਂਡ ਵਿਰੁੱਧ 336 ਦੌੜਾਂ ਦੀ ਵੱਡੀ ਜਿੱਤ

ਗਿੱਲ ਨੇ ਦੋਵਾਂ ਪਾਰੀਆਂ ਵਿਚ 267 ਅਤੇ 161 ਰਿਕਾਰਡਤੋੜ ਮਹੱਤਵਪੂਰਨ ਦੌੜਾਂ ਬਣਾਈਆਂ

ਗੇਂਦਬਾਜ਼ ਅਕਾਸ਼ਦੀਪ ਨੇ 6/99 ਅਤੇ ਮੁਹੰਮਦ ਸਿਰਾਜ਼ ਵੱਲੋਂ 6/70 ਵਿਕਟਾਂ ਲੈਣ ਦਾ ਜ਼ਬਰਦਸਤ ਪ੍ਰਦਰਸ਼ਨ

ਚੰਡੀਗੜ੍ਹ, 6 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਐਜਬੈਸਟਨ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਗਏ ਦੂਜੇ ਟੈਸਟ ਮੈਚ ਵਿਚ 25 ਸਾਲਾ ਨੌਜਵਾਨ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ‘ਯੰਗ ਬ੍ਰਿਗੇਡ’ ਟੀਮ ਨੇ 336 ਦੌੜਾਂ ਨਾਲ ਇੰਗਲੈਂਡ ਟੀਮ ਨੂੰ ਉਸਦੀ ਜ਼ਮੀਨ ਉਤੇ ਹਰਾ ਕੇ ਪਹਿਲੀ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇੰਗਲੈਂਡ ਦੀ ਪੂਰੀ ਟੀਮ ਦੂਜੀ ਪਾਰੀ ਵਿਚ 10 ਵਿਕਟਾਂ ਦੇ ਨੁਕਸਾਨ ਉਤੇ 271 ਦੌੜਾਂ ਉਤੇ ਹੀ ਸਿਮਟ ਗਈ। ਇਸ ਤਰ੍ਹਾਂ ਭਾਰਤ ਟੀਮ ਨੇ ਇਕਜੁੱਟਤਾ ਦਿਖਾਉਂਦਿਆਂ 5 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਇਥੇ ਦੱਸਣਯੋਗ ਹੈ ਕਿ 1966 ਤੋਂ ਬਾਅਦ ਕਿਸੇ ਵੀ ਟੀਮ ਵਲੋਂ ਇਹ ਪਹਿਲੀ ਜਿੱਤ ਦਰਜ ਕੀਤੀ ਗਈ ਹੈ। ਭਾਰਤੀ ਟੀਮ ਦੇ ਸਮੂਹ ਖਿਡਾਰੀਆਂ ਵੱਲੋਂ ਇਸ ਮਹੱਤਵਪੂਰਨ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਗਈ ਪਰ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਪਤਾਨ ਸ਼ੁਭਮਨ ਗਿੱਲ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

ਭਾਰਤ ਵੱਲੋਂ ਹੁਣ ਤੱਕ ਇਸ ਮੈਦਾਨ ਵਿਚ ਖੇਡੇ ਗਏ 8 ਮੈਚਾਂ ਵਿਚੋਂ 7 ਵਿਚ ਹਾਰ ਅਤੇ ਡਰਾਅ ਖੇਡਿਆ ਹੈ। ਜਦਕਿ ਕਪਤਾਨ ਗਿੱਲ ਦੀ ਅਗਵਾਈ ਵਾਲੀ ਟੀਮ ਨੇ ਪਹਿਲਾ ਟੈਸਟ ਮੈਚ ਹਾਰਨ ਦੇ ਬਾਵਜੂਦ ਮੁੜ ਵਾਪਸੀ ਕਰਦਿਆਂ ਇਸ ਮੈਦਾਨ ਵਿਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਦੀ ਗ਼ੈਰਹਾਜ਼ਰੀ ਦੇ ਬਾਵਜੂਦ ਇੰਗਲੈਂਡ ਟੀਮ ਖਿਲਾਫ, ਉਸਦੀ ਹੀ ਜ਼ਮੀਨ ਉਤੇ ਨਵਾਂ ਇਤਿਹਾਸ ਰਚਦਿਆਂ ਵੱਡੀ ਜਿੱਤ ਦਰਜ ਕਰਕੇ ਕ੍ਰਿਕਟ ਜਗਤ ਵਿਚ ਖਲਬਲੀ ਮਚਾ ਦਿੱਤੀ ਹੈ। ਬਰਮਿੰਘਮ ਵਿਚ ਕਿਸੇ ਵੀ ਏਸ਼ੀਅਨ ਟੀਮ ਦੀ ਇਹ ਪਹਿਲੀ ਜਿੱਤ ਹੈ।

ਭਾਰਤ ਵੱਲੋਂ ਗੇਂਦਬਾਜ਼ੀ ਵਿਚ ਮੁਹੰਮਦ ਸਿਰਾਜ਼ ਵਲੋਂ ਮੈਚ ਵਿਚ ਕੁੱਲ 7 ਵਿਕਟਾਂ ਅਤੇ ਅਕਾਸ਼ਦੀਪ ਵੱਲੋਂ 10 ਵਿਕਟਾਂ ਹਾਸਲ ਕਰਕੇ ਨਵਾਂ ਕੀਰਤੀਮਾਨ ਹਾਸਲ ਕੀਤਾ ਹੈ।

ਦੱਸਣਯੋਗ ਹੈ ਕਿ ਨੌਜਵਾਨ ਕਪਤਾਲ ਸ਼ੁਭਮਨ ਗਿੱਲ ਨੇ ਦੋਵਾਂ ਪਾਰੀਆਂ ਵਿਚ 267 ਅਤੇ 161 ਦੌੜਾਂ ਬਣਾ ਕੇ ਭਾਰਤ ਵੱਲੋਂ ਦਿੱਗਜ਼ ਸੁਨੀਲ ਗਾਵਸਕਰ ਦਾ 54 ਸਾਲ ਰਿਕਾਰਡ ਤੋੜਦਿਆਂ ਪਹਿਲੇ ਭਾਰਤੀ ਬੱਲੇਬਾਜ਼ ਬਣੇ। ਨਾਲ ਹੀ ਉਹਨਾਂ ਸੇਨਾ ਦੇਸ਼ਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਏਸ਼ੀਅਨ ਖਿਡਾਰੀ ਵੀ ਬਣ ਗਏ ਹਨ। ਭਾਰਤ ਵੱਲੋਂ ਗਿੱਲ ਦੀ ਕਪਤਾਨੀ ਵਿਚ 1000 ਤੋਂ ਵੱਧ ਦੌੜਾਂ ਬਣਾਉਣ ਦਾ ਵੀ ਰਿਕਾਰਡ ਬਣਾਇਆ ਹੈ। ਗਿੱਲ ਅਜਿਹੇ ਦੂਜੇ ਖਿਡਾਰੀ ਵੀ ਬਣ ਗਏ ਹਨ ਜਿਨ੍ਹਾਂ ਨੇ ਇਕ ਹੀ ਮੈਚ ਵਿਚ 430 ਦੌੜਾਂ ਬਣਾਈਆਂ।

ਦੱਸਣਯੋਗ ਹੈ ਕਿ ਭਾਰਤ ਵੱਲੋਂ 587 ਅਤੇ 427/6 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਟੀਮ 407 ਅਤੇ 271 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਇਸ ਤੋਂ ਪਹਿਲਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਪਹਿਲੇ ਟੈਸਟ ਵਿਚ ਵੀ ਸੈਂਕੜਾ ਲਗਾਇਆ ਸੀ। ਇਸ ਵਾਰ ਦੂਜੇ ਟੈਸਟ ਮੈਚ ਵਿਚ ਲਗਾਤਾਰ ਦੂਜਾ ਸੈਂਕੜਾ ਮਾਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤ ਦੇ ਅਜਿਹੇ ਚੌਥੇ ਟੈਸਟ ਕਪਤਾਨ ਬਣ ਗਏ ਹਨ, ਜਿਸ ਨੇ ਦੋ ਟੈਸਟ ਮੈਚਾਂ ਵਿੱਚ ਲਗਾਤਾਰ ਸੈਂਕੜਾ ਬਣਾਇਆ ਹੈ। ਇਸ ਗਰੁੱਪ ਵਿਚ ਮਹਾਨ ਕ੍ਰਿਕਟਰ ਵਿਜੇ ਹਜ਼ਾਰੇ, ਸੁਨੀਲ ਗਵਾਸਕਰ ਅਤੇ ਵਿਰਾਟ ਕੋਹਲੀ ਦੇ ਨਾਮ ਸ਼ਾਮਲ ਹਨ।

Leave a Reply

Your email address will not be published. Required fields are marked *