Breaking News
Smart Media Dashmesh Insurance Point

ਮਾਲੀ ‘ਚ ਅੱਤਵਾਦੀ ਹਮਲੇ ਦੌਰਾਨ 3 ਭਾਰਤੀ ਨਾਗਰਿਕਾਂ ਨੂੰ ਕੀਤਾ ਅਗਵਾ

ਭਾਰਤ ਨੇ ਮਾਲੀ ਸਰਕਾਰ ਤੋਂ ਭਾਰਤੀਆਂ ਦੀ ਸੁਰੱਖਿਅਤ ਰਿਹਾਈ ਦੀ ਕੀਤੀ ਅਪੀਲ

ਮਾਲੀ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਭਾਰਤ ਨੇ ਬੁੱਧਵਾਰ ਨੂੰ ਪੱਛਮੀ ਅਫ਼ਰੀਕੀ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੌਰਾਨ ਮਾਲੀ ਵਿੱਚ ਆਪਣੇ ਤਿੰਨ ਨਾਗਰਿਕਾਂ ਦੇ ਅਗਵਾ ਹੋਣ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਹ ਤਿੰਨ ਭਾਰਤੀ, “ਕਾਏਸ ਸਥਿਤ ਡਾਇਮੰਡ ਸੀਮੈਂਟ ਫੈਕਟਰੀ ਵਿੱਚ ਕੰਮ ਕਰਦੇ ਸਨ”, ਨੂੰ 1 ਜੁਲਾਈ ਨੂੰ ਇੱਕ ਅੱਤਵਾਦੀ ਹਮਲੇ ਦੌਰਾਨ ਬੰਧਕ ਬਣਾ ਲਿਆ ਗਿਆ ਸੀ।

ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ: “ਇਹ ਘਟਨਾ ਉਦੋਂ ਵਾਪਰੀ, ਜਦੋਂ ਹਥਿਆਰਬੰਦ ਹਮਲਾਵਰਾਂ ਨੇ ਫੈਕਟਰੀ ਅਹਾਤੇ ਵਿੱਚ ਹਮਲਾ ਕੀਤਾ ਅਤੇ ਤਿੰਨ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਬੰਧਕ ਬਣਾ ਲਿਆ।”

ਹਾਲਾਂਕਿ ਕਿਸੇ ਵੀ ਸਮੂਹ ਨੇ ਅਗਵਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਅਲ-ਕਾਇਦਾ ਨਾਲ ਸਬੰਧਤ ਇੱਕ ਸਮੂਹ, ਜਮਾਤ ਨੁਸਰਤ ਅਲ-ਇਸਲਾਮ ਵਾਲ-ਮੁਸਲਿਮਿਨ (JNIM) ਨੇ ਕਿਹਾ ਹੈ ਕਿ ਉਸ ਵੱਲੋਂ ਉਸੇ ਦਿਨ ਮਾਲੀ ਵਿੱਚ ਕਈ ਹੋਰ ਹਮਲੇ ਕੀਤੇ ਸਨ।

ਭਾਰਤ ਸਰਕਾਰ ਨੇ ਮਾਲੀ ਗਣਰਾਜ ਦੀ ਸਰਕਾਰ ਨੂੰ ਅਗਵਾ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਜਲਦ ਰਿਹਾਈ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *