Breaking News
Smart Media Dashmesh Insurance Point

ਚੰਡੀਗੜ੍ਹ ‘ਚ ਪੰਜਾਬੀ ਭਾਸ਼ਾ ਦਾ 1 ਨਵੰਬਰ 1966 ਵਾਲਾ ਰੁਤਬਾ ਤੁਰੰਤ ਬਹਾਲ ਕੀਤਾ ਜਾਵੇ : ਬਡਹੇੜੀ

ਚੰਡੀਗੜ੍ਹ, 20 ਜੂਨ, ਪੰਜਾਬੀ ਦੁਨੀਆ ਬਿਊਯੋ:

ਪੰਜਾਬੀ ਬੋਲੀ ਦੀ ਵਕਾਲਤ ਕਰਨ ਵਾਲ਼ੇ ਸਿੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਹਾਲੀਆ ਬਿਆਨ ਕਿ “ਆਉਣ ਵਾਲੇ ਸਮੇਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਆਵੇਗੀ ਸ਼ਰਮ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ”, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਭਾਸ਼ਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਦੀ ਭਾਸ਼ਾਈ ਵਿਰਾਸਤ ਨੂੰ ਮੁੜ ਪ੍ਰਾਪਤ ਕਰਨ ਅਤੇ ਮਾਤ ਭਾਸ਼ਾਵਾਂ ‘ਤੇ ਮਾਣ ਕਰਨ ਨਾਲ ਦੁਨੀਆ ਦੀ ਅਗਵਾਈ ਕਰਨ ਦਾ ਸਮਾਂ ਆ ਗਿਆ ਹੈ।

ਇੱਕ ਕਿਤਾਬ ਰਿਲੀਜ਼ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਇਸ ਦੇਸ਼ ਵਿੱਚ ਅੰਗਰੇਜ਼ੀ ਬੋਲਣ ਵਾਲੇ ਜਲਦੀ ਹੀ ਸ਼ਰਮ ਮਹਿਸੂਸ ਕਰਨਗੇ”। ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ਼ ਦੀ ਦਫਤਰੀ ਬੋਲੀ ਅੰਗਰੇਜ਼ੀ ਕਿਉਂ ਰੱਖੀ ਗਈ ਹੈ ਜਦੋਂ ਕਿ ਇਹ ਪੰਜਾਬੀ ਬੋਲੀ ਖੇਤਰ ਹੈ 1 ਨਵੰਬਰ 1966 ਨੂੰ ਜੋ ਰੁਤਬਾ ਇਸ ਖੇਤਰ ਦਾ ਸੀ ਮੁੜ ਬਹਾਲ ਕੀਤਾ ਜਾਵੇ ਐਥੋਂ ਉਜਾੜੇ ਪਿੰਡ ਪੰਜਾਬੀ ਬੋਲਣ ਵਾਲੇ ਸਨ ਅਤੇ ਸਿੱਖ ਬਹੁਗਿਣਤੀ ਵਾਲੇ ਵੀ ਸਨ।

ਚੰਡੀਗੜ੍ਹ ਕੇਂਦਰੀ ਸਾਸ਼ਤ ਪ੍ਰਦੇਸ਼ ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਚੰਡੀਗੜ੍ਹ ਦੇਸ਼ ਇੱਕੋ ਇੱਕ ਅਜਿਹਾ ਖੇਤਰ ਹੈ ਜਿਸ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਹੈ ਜਦੋਂ ਕਿ ਪੂਰੇ ਦੇਸ਼ ਦੇ ਬਾਕੀ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਐਥੋਂ ਤੀਕ ਕਿ ਦੇਸ਼ ਦੀ ਰਾਜਧਾਨੀ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ।

ਜੇਕਰ ਕੇਂਦਰ ਸਰਕਾਰ ਇਸ ਤਰਾਂ ਖੇਤਰੀ ਭਾਸ਼ਾਵਾਂ ਦਾਂ ਸਨਮਾਨ ਅਤੇ ਸੰਸਕ੍ਰਿਤੀ ਕਾਇਮ ਰੱਖਣਾ ਚਾਹੁੰਦੀ ਹੈ ਜਿਸ ਤਰਾਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਬਿਆਨ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਕਰਨ ਦਾ ਫ਼ੈਸਲਾ ਕਰਕੇ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕਰਨ ਅਤੇ ਸਕੂਲਾਂ ਵਿੱਚ ਪੜਾਈ ਸ਼ੁਰੂ ਕਰਨ ਸਮੇਂ ਪੰਜਾਬੀ ਮੁਢਲੀ ਭਾਸ਼ਾ ਵਜੋਂ ਸ਼ੁਰੂ ਕਰਨ ਦੇ ਹੁਕਮ ਵੀ ਕੀਤੇ ਜਾਣੇ ਚਾਹੀਦੇ ਹਨ ।

Leave a Reply

Your email address will not be published. Required fields are marked *