Breaking News
Smart Media Dashmesh Mohali Walk Smart Media Insurance Point Hardev Singh Ubha

ਲੀਓ ਕਲੱਬ ਮੋਹਾਲੀ ਸਮਾਈਲਿੰਗ ਵਲੋਂ ਸਮਰ ਕੈਂਪ ਦੀ ਸਫਲਤਾ ਪੂਰਵਕ ਸਮਾਪਤੀ

ਮੋਹਾਲੀ, 10 ਜੂਨ, ਪੰਜਾਬੀ ਦੁਨੀਆ ਬਿਊਰੋ:

ਲੀਓ ਕਲੱਬ ਮੋਹਾਲੀ ਸਮਾਈਲਿੰਗ (ਜ਼ਿਲ੍ਹਾ 321-ਐਫ) ਨੇ ਅਯਾਮ ਐਨ.ਜੀ.ਓ. ਦੇ ਸਹਿਯੋਗ ਨਾਲ ਸੇਵੀਅਰਜ਼ ਭਵਨ, ਸੈਕਟਰ 70, ਮੋਹਾਲੀ ਵਿਖੇ 6 ਦਿਨਾਂ ਸਮਰ ਕੈਂਪ ਸਫਲਤਾ ਪੂਰਵਕ ਸਮਾਪਤ ਕੀਤਾ। ਇਸ ਕੈਂਪ ਵਿੱਚ ਬੱਚਿਆਂ ਨੂੰ ਰਚਨਾਤਮਕ ਅਤੇ ਹੁਨਰ-ਨਿਰਮਾਣ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਡਾਂਸ, ਤਾਈਕਵਾਂਡੋ, ਕਲਾ, ਖੇਡਾਂ, ਵਿਸ਼ਵ ਵਾਤਾਵਰਣ ਦਿਵਸ ਅਤੇ ਪੋਸਟਰ-ਮੇਕਿੰਗ ਮੁਕਾਬਲਾ ਸ਼ਾਮਲ ਸੀ।

ਸਮਾਗਮ ਵਿੱਚ ਮੈਡਮ ਵਰਜਿੰਦਰ ਕੌਰ (ਸਰਪ੍ਰਸਤ ਅਯਾਮ) (ਮੁੱਖ ਮਹਿਮਾਨ), ਜ਼ੋਨ ਚੇਅਰਪਰਸਨ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ, ਐਮ.ਜੇ.ਐਫ ਲਾਇਨ ਜੇ. ਐਸ. ਰਾਹੀ, ਲਾਇਨ ਰਾਜਿੰਦਰ ਚੌਹਾਨ,ਐਮ.ਜੇ.ਐਫ ਲਾਇਨ ਜਸਵਿੰਦਰ ਸਿੰਘ (ਲਿੳ ਕਲੱਬ ਸਲਾਹਕਾਰ) ਅਤੇ ਲਾਇਨ ਜਤਿੰਦਰ ਪਾਲ ਸਿੰਘ (ਪ੍ਰਿੰਸ) ਦੀ ਮੌਜੂਦਗੀ ਵਿੱਚ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਉਪਰੰਤ ਬੱਚਿਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੀ ਵੰਡੀ ਗਈ।

ਕੈਂਪ ਦੀ ਅਗਵਾਈ ਸਾਡੇ ਕਲੱਬ ਦੀ ਪੀਐਸਟੀ ਟੀਮ: ਪ੍ਰਧਾਨ ਲੀਓ ਜਾਫਿਰ, ਸਕੱਤਰ ਲੀਓ ਆਯੁਸ਼, ਅਤੇ ਖਜ਼ਾਨਚੀ ਲੀਓ ਹਰਦੀਪ ਨੇ ਕੀਤੀ, ਜਿਸ ਵਿੱਚ ਲੀਓ ਅਗਮਜੋਤ, ਲੀਓ ਰਿਸ਼ਪ੍ਰੀਤ, ਲੀਓ ਪਿੰਕੇਸ਼, ਲੀਓ ਗੁਰਪ੍ਰੀਤ, ਲੀਓ ਗਗਨਦੀਪ, ਲੀਓ ਰਾਹੁਲ, ਲੀਓ ਵੈਸ਼ਾਲੀ ਅਤੇ ਲੀਓ ਰੇਨੂ ਦੀ ਸਰਗਰਮ ਭਾਗੀਦਾਰੀ ਸ਼ਾਮਲ ਸੀ।

ਬੱਚਿਆਂ ਨੂੰ ਖੁਸ਼ਨੂਮਾ ਮਾਹੌਲ ਦੇਣ ਵਿੱਚ , ਵਚਨਬੱਧ ਵਲੰਟੀਅਰਾਂ ਦੇ ਸਹਿਯੋਗ, ਟੀਮ ਵਰਕ ਦੇ ਨਾਲ ਕੈਂਪ ਪ੍ਰਬੰਧਕਾਂ ਵੱਲੋਂ ਮੁਸਕਰਾਹਟਾਂ ਅਤੇ ਉਮੀਦ ਫੈਲਾਉਣ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ।

Leave a Reply

Your email address will not be published. Required fields are marked *