Breaking News
Smart Media Dashmesh Insurance Point

ਮਹਿੰਦਰਾ (ਸਵਰਾਜ ਡਿਵੀਜ਼ਨ) ਵਲੋਂ ਰੁੱਖ ਲਗਾ ਕੇ ਵਾਤਾਵਰਣ ਸ਼ੁੱਧਤਾ ਬਾਰੇ ਜਾਗਰੂਕਤਾ ਰੈਲੀ ਕੱਢੀ

ਮੋਹਾਲੀ, 5 ਜੂਨ, ਮਨਜੀਤ ਸਿੰਘ ਚਾਨਾ :  

ਵਿਸ਼ਵ ਵਾਤਾਵਰਣ ਦਿਵਸ ਮੌਕੇ ਮਹਿੰਦਰਾ ਐਂਡ ਮਹਿੰਦਰਾ (ਸਵਰਾਜ ਡਿਵੀਜ਼ਨ) ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਰੁੱਖ ਲਗਾਉਣ ਦੀ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦੌਰਾਨ ਸਵਰਾਜ ਡਿਵੀਜ਼ਨ ਦੇ ਨਿਰਮਾਣ ਪਲਾਂਟਾਂ ਦੀਆਂ ਸਮੂਹ ਟੀਮਾਂ ਵਲੋਂ ਇਕਜੁੱਟਤਾ ਜਾਹਿਰ ਕਰਦਿਆਂ ਸਫਾਈ ਮੁਹਿੰਮ, ਰੁੱਖ ਲਗਾਉਣ ਅਤੇ ਕੰਧ ‘ਤੇ ਪੇਂਟਿੰਗ ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। 

ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਫ਼-ਸੁਥਰੇ ਅਤੇ ਹਰੇ ਭਰੇ ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਰੈਲੀ ਨਾਲ ਹੋਈ, ਜਿਸ ਦਾ ਮੁੱਖ ਮਕਸਦ ਹਰ ਸਵੇਰ ਨੂੰ ਵਾਤਾਵਰਣ ਦੀ ਸੰਭਾਲ ਲਈ ਹਾਂ-ਪੱਖੀ ਬਣਾਉਣਾ ਸੀ। ਇਸ ਪ੍ਰੋਗਰਾਮ ਵਿਚ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਹਿੱਸਾ ਲੈਂਦਿਆਂ ਕੰਧਾਂ ‘ਤੇ ਵਾਤਾਵਰਣ ਸਬੰਧੀ ਸੰਦੇਸ਼ ਪੇਂਟ ਕੀਤੇ, ਥਾਂ-ਥਾਂ ਪੌਦੇ ਲਗਾਏ ਅਤੇ ਬੜਾ ਹੀ ਮਾਣ ਮਹਿਸੂਸ ਕਰਦਿਆਂ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ।

ਇਸ ਮੌਕੇ ਸਮੁੱਚੀ ਲੀਡਰਸ਼ਿਪ ਟੀਮ ਦੇ ਨਾਲ ਸਮੂਹ ਕਰਮਚਾਰੀਆਂ ਨੇ ਵੀ ਸਹੁੰ ਚੁੱਕੀ ਅਤੇ ਵਾਤਾਵਰਣ ਦੀ ਰੱਖਿਆ ਲਈ ਸਾਡੇ ਜੀਵਨ ਵਿੱਚ ਹਰ ਸੰਭਵ ਬਦਲਾਅ ਲਿਆਉਣ ਅਤੇ ਪਰਿਵਾਰ ਤੇ ਦੋਸਤਾਂ ਵਿੱਚ ਇਸ ਸੰਦੇਸ਼ ਨੂੰ ਫੈਲਾਉਣ ਦਾ ਪ੍ਰਣ ਲਿਆ। ਇਸ ਮੌਕੇ ਸਵਰਾਜ ਦੇ ਪ੍ਰੇਰਨਾ ਪ੍ਰੋਜੈਕਟ ਦੇ ਮੈਂਬਰਾਂ ਵਲੋਂ ਵਾਤਾਵਰਣ ਦੇ ਅਨੁਕੂਲ ਬਣਾਏ ਗਏ ਸਮਾਨ ਵੀ ਵੇਚੇ ਗਏ।

ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਵੀ ਸਵਰਾਜ ਦਾ ਦੌਰਾ ਕੀਤਾ ਅਤੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਗਤੀਵਿਧੀਆਂ ਵਿੱਚ ਹਿੱਸਾ ਲਿਆ।

ਇਸ ਦੌਰਾਨ ਸਵਰਾਜ ਲੀਡਰਸ਼ਿਪ ਨੇ ਕਿਹਾ ਕਿ ਆਓ ਆਪਾਂ ਰਲ-ਮਿਲ ਕੇ ਹਰ ਬੁਰਸ਼ ਦੇ ਰੰਗਾਂ, ਹਰੇਕ ਪੌਦੇ ਅਤੇ ਸਾਫ਼-ਸੁਥਰੀ ਜਗ੍ਹਾ ਵੱਲ ਚੁੱਕਿਆ ਗਿਆ ਹਰ ਕਦਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ, ਤਾਂ ਤਬਦੀਲੀ ਹੋਰ ਵੀ ਮਜ਼ਬੂਤੀ ਨਾਲ ਹੁੰਦੀ ਹੈ।

Leave a Reply

Your email address will not be published. Required fields are marked *