
ਹੈਦਰਾਬਾਦ, 1 ਜੂਨ, ਪੰਜਾਬੀ ਦੁਨੀਆ ਬਿਊਰੋ:
ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੂੰ ਸ਼ਨੀਵਾਰ, 31 ਮਈ ਨੂੰ ਹੈਦਰਾਬਾਦ ਵਿੱਚ ਹੋਏ ਗ੍ਰੈਂਡ ਫਿਨਾਲੇ ਦੌਰਾਨ ਮਿਸ ਵਰਲਡ 2025 ਦਾ ਖਿਤਾਬ ਜਿੱਤ ਲਿਆ ਹੈ। ਉਸਨੂੰ HITEX ਪ੍ਰਦਰਸ਼ਨੀ ਕੇਂਦਰ ਵਿੱਚ ਆਯੋਜਿਤ ਫਾਈਨਲ ਸਮਾਰੋਹ ਵਿੱਚ ਮਿਸ ਵਰਲਡ 2024 ਕ੍ਰਿਸਟੀਨਾ ਪਿਸਜ਼ਕੋਵਾ ਨੇ ਇਹ ਤਾਜ ਪਹਿਨਾਇਆ।
ਇਥੋਪੀਆ ਦੀ ਹੈਸੇਟ ਡੇਰੇਜੇ ਪਹਿਲੀ ਰਨਰ-ਅੱਪ, ਜਦਕਿ ਪੋਲੈਂਡ ਦੀ ਮਾਜਾ ਕਲਾਜਦਾ ਨੂੰ ਦੂਜੀ ਰਨਰ-ਅੱਪ ਚੁਣਿਆ ਗਿਆ। ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਨੰਦਿਨੀ ਗੁਪਤਾ, ਟੌਪ 8 ਫਾਈਨਲਿਸਟਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀ।