Breaking News
Dashmesh GS Electricals Verka Smart Media Insurance Point Tav Prasad

ਸਪੇਨ ਵਿਚ ਮੋਬਾਈਲ ਨੈੱਟਵਰਕ ਸੇਵਾਵਾਂ ਹੋਈਆਂ ਠੱਪ

ਮੈਡਰਿਡ, 20 ਮਈ, ਪੰਜਾਬੀ ਦੁਨੀਆ ਬਿਊਰੋ:

ਦੇਸ਼ ਵਿੱਚ ਰਾਸ਼ਟਰੀ ਬਿਜਲੀ ਬੰਦ ਹੋਣ ਤੋਂ ਮਹੀਨਾ ਬਾਅਦ, ਮੰਗਲਵਾਰ ਨੂੰ ਸਪੇਨ ਦੀਆਂ ਸਾਰੀਆਂ ਪ੍ਰਮੁੱਖ ਮੋਬਾਈਲ ਕੰਪਨੀਆਂ ਦੀਆਂ ਨੈਟਵਰਕ ਸੇਵਾਵਾਂ ਅਚਾਨਕ ਠੱਪ ਹੋ ਗਈਆਂ। ਇਨ੍ਹਾਂ ਵਿੱਚ ਮੋਵਿਸਟਾਰ, ਔਰੇਂਜ, ਵੋਡਾਫੋਨ, ਡਿਜੀਮੋਬਿਲ ਅਤੇ ਓ2 ਸ਼ਾਮਲ ਹਨ।

ਇਸ ਦੌਰਾਨ ਮੋਬਾਇਲ ਸਿਗਨਲ ਅਤੇ ਇੰਟਰਨੈੱਟ ਸਿਗਨਨ ਨਾ ਹੋਣ ਸਦਕਾ, ਮੈਡਰਿਡ, ਬਾਰਸੀਲੋਨਾ, ਅੰਡਾਲੂਸੀਆ, ਗੈਲੀਸੀਆ, ਬਾਸਕ ਕੰਟਰੀ, ਅਰਾਗੋਨ, ਸੇਵਿਲ ਅਤੇ ਵੈਲੈਂਸੀਆ ਵਰਗੇ ਵੱਡੇ ਸ਼ਹਿਰਾਂ ਵਿੱਚ 112 ਐਮਰਜੈਂਸੀ ਲਾਈਨਾਂ ਵੀ ਬੰਦ ਹੋ ਗਈਆਂ।

ਖ਼ਬਰਾਂ ਮੁਤਾਬਕ ਟੈਲੀਫੋਨਿਕਾ ਕੰਪਨੀ ਦੁਆਰਾ ਨੈੱਟਵਰਕ ਅਪਗ੍ਰੇਡ ਕਰਨ ਤੋਂ ਬਾਅਦ ਇਹ ਨੈੱਟਵਰਕ ਸੇਵਾਵਾਂ ਬੰਦ ਹੋ ਗਈਆਂ। ਜਿਸ ਕਾਰਨ ਗਾਹਕਾਂ ਕਾਲ ਕਰਨ, ਟੈਕਸਟ ਮੈਸੇਜ ਭੇਜਣ ਜਾਂ ਮੋਬਾਈਲ ਡੇਟਾ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹਨ।

Leave a Reply

Your email address will not be published. Required fields are marked *