
ਨਵੀਂ ਦਿੱਲੀ, 10 ਮਈ, ਪੰਜਾਬੀ ਦੁਨੀਆ ਬਿਊਰੋ :
ਰਾਜਸਥਾਨ ਦੇ ਜੈਸਲਮੇਰ, ਫਲੋਦੀ ਅਤੇ ਪੋਖਰਣ ਖੇਤਰਾਂ ਦੇ ਆਲੇ-ਦੁਆਲੇ ਸ਼ਨੀਵਾਰ ਦੁਪਹਿਰ ਨੂੰ ਸ਼ੱਕੀ ਡਰੋਨ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਪੋਖਰਣ ਅਤੇ ਇਸਦੇ ਆਲੇ-ਦੁਆਲੇ ਧਮਾਕੇ ਹੋਣ ਦੀ ਰਿਪੋਰਟ ਮਿਲੀ ਹੈ। ਅਧਿਕਾਰੀਆਂ ਨੇ ਕਈ ਧਮਾਕੇ ਹੋਣ ਦੀ ਪੁਸ਼ਟੀ ਕੀਤੀ ਹੈ।
ਅੱਜ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਬਾੜਮੇਰ, ਸ਼੍ਰੀ ਗੰਗਾਨਗਰ ਅਤੇ ਜੋਧਪੁਰ ਵਿੱਚ ਇੱਕ ਰੈੱਡ ਅਲਰਟ ਜਾਰੀ ਕੀਤਾ, ਜਿਸ ਦੌਰਾਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।
ਜ਼ਿਲ੍ਹਾ ਕੁਲੈਕਟਰ ਟੀਨਾ ਡਾਬੀ ਨੇ ਸਵੇਰੇ 10 ਵਜੇ ਦੇ ਕਰੀਬ ਬਾੜਮੇਰ ਵਿੱਚ ਸਾਰੇ ਬਾਜ਼ਾਰ ਬੰਦ ਕਰਨ ਅਤੇ ਸਾਰੀਆਂ ਜਨਤਕ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦਾ ਆਦੇਸ਼ ਦਿੱਤਾ।