Breaking News
Smart Media Dashmesh Mohali Walk Smart Media Insurance Point Hardev Singh Ubha

ਵੈਭਵ ਸੂਰਿਆਵੰਸ਼ੀ ਦਾ ਚਮਤਕਾਰ: ਸਭ ਤੋਂ ਘੱਟ ਉਮਰ ‘ਚ ਜੜਿਆ ਸੈਂਕੜਾ

IPL ਇਤਿਹਾਸ ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ

ਜੈਪੁਰ, 29 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਰਾਜਸਥਾਨ ਰਾਇਲਜ਼ ਦੇ ਨੌਜਵਾਨ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਸੋਮਵਾਰ ਨੂੰ ਗੁਜਰਾਤ ਟਾਈਟਨਜ਼ ਵਿਰੁੱਧ ਖੇਡੇ ਗਏ ਇੱਕ ਮੈਚ ਵਿੱਚ ਇਤਿਹਾਸ ਰਚਦਿਆਂ ਸਭ ਤੋਂ ਘੱਟ (14 ਸਾਲ ਅਤੇ 32 ਦਿਨ) ਦੀ ਉਮਰ ਵਿੱਚ ਆਈਪੀਐਲ ‘ਚ ਸੈਂਕੜਾ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ।

ਸੂਰਿਆਵੰਸ਼ੀ ਨੇ ਸਿਰਫ਼ 35 ਗੇਂਦਾਂ ਵਿੱਚ 11 ਛੱਕੇ ਅਤੇ 7 ਚੌਕਿਆਂ ਦੀ ਮੱਦਦ ਨਾਲ ਆਪਣਾ ਤੂਫ਼ਾਨੀ ਸੈਂਕੜਾ ਪੂਰਾ ਕੀਤਾ, ਜੋ ਕਿ ਆਈਪੀਐਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਉਹ ਅੰਤ ਵਿੱਚ 38 ਗੇਂਦਾਂ ਵਿੱਚ 101 ਦੌੜਾਂ ਬਣਾ ਕੇ ਆਊਟ ਹੋ ਗਿਆ।

ਸੂਰਿਆਵੰਸ਼ੀ ਨੇ ਜੈਸਵਾਲ ਨਾਲ ਮਿਲ ਕੇ ਪਹਿਲੀ ਵਿਕਟ ਲਈ 166 ਦੌੜਾਂ ਜੋੜੀਆ ਜਦਕਿ ਜੈਸਵਾਲ ਨੇ 40 ਗੇਂਦਾਂ ਵਿੱਚ 2 ਛੱਕੇ ਅਤੇ 9 ਚੌਕਿਆਂ ਦੀ ਮੱਦਦ ਨਾਲ ਆਪਣਾ ਤੂਫ਼ਾਨੀ ਅਰਧ ਸੈਂਕੜਾ ਬਣਾਇਆ।

ਉਸਦੀ ਸ਼ਾਨਦਾਰ ਪਾਰੀ ਆਈਪੀਐਲ 2022 ਦੇ ਜੇਤੂ ਗੁਜਰਾਤ ਟਾਈਟਨਜ਼ ਵਿਰੁੱਧ ਸੀ, ਜਿਸ ਨੇ ਰਾਜਸਥਾਨ ਰਾਇਲਜ਼ ਅੱਗੇ ਜਿੱਤ ਲਈ 210 ਦੌੜਾਂ ਦਾ ਟੀਚਾ ਰੱਖਿਆ ਸੀ। ਰਾਜਸਥਾਨ ਰਾਇਲਸ ਨੇ ਇਹ ਟੀਚਾ 15.5 ਓਵਰਾਂ ਵਿੱਚ 212/2 ਦੌੜਾਂ ਬਣਾ ਕੇ ਆਸਾਨੀ ਨਾਲ ਹਾਸਲ ਕਰ ਲਿਆ।

Leave a Reply

Your email address will not be published. Required fields are marked *