Breaking News
Smart Media Dashmesh Insurance Point

ਮੋਹਾਲੀ ਸ਼ਹਿਰ ਦੀਆਂ ਸੜਕਾਂ ‘ਤੇ ਚੱਲਣਗੀਆਂ 100 ਈਵੀ ਬੱਸਾਂ

ਡੀਸੀ ਨੇ ਹਿੱਸੇਦਾਰ ਵਿਭਾਗਾਂ ਨਾਲ ਰੂਟ ਪਲਾਨ ‘ਤੇ ਚਰਚਾ ਕੀਤੀ

ਐਸ ਏ ਐਸ ਨਗਰ, 26 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੀ ਐਮ ਈ-ਬੱਸ ਸੇਵਾ ਯੋਜਨਾ ਦਾ ਹਿੱਸਾ ਬਣਨ ਉਪਰੰਤ, ਡੀ ਸੀ ਕੋਮਲ ਮਿੱਤਲ ਨੇ ਹਿੱਸੇਦਾਰਾਂ ਵਿਭਾਗਾਂ ਨਾਲ ਰੂਟ ਪਲਾਨ ਨਿਰਧਾਰਿਤ ਕਰਨ ਲਈ ਮੀਟਿੰਗ ਕੀਤੀ।

ਉਨ੍ਹਾਂ ਕਿਹਾ ਕਿ ਲਗਭਗ 100 ਬੱਸਾਂ 8 ਰੂਟਾਂ ‘ਤੇ ਚਲਾਈਆਂ ਜਾਣਗੀਆਂ ਜਿਨ੍ਹਾਂ ਦੀ ਦੂਰੀ 17 ਤੋਂ 32 ਕਿਲੋਮੀਟਰ ਤੱਕ ਹੋਵੇਗੀ ਅਤੇ ਹਰੇਕ ਰੂਟ ਦੀ ਬਾਰੰਬਾਰਤਾ 15 ਮਿੰਟ ਹੋਵੇਗੀ, ਭਾਵ ਹਰ 15 ਮਿੰਟ ਬਾਅਦ ਬੱਸ ਉਪਲੱਬਧ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 15.04.2025 ਨੂੰ ਪੀ ਐਮ ਈ-ਬੱਸ ਸੇਵਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਜਾਰੀ ਕੀਤੀ ਹੈ ਅਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਐਸ ਏ ਐਸ ਨਗਰ ਹੁਣ ਕਲੱਸਟਰ ਸ਼੍ਰੇਣੀ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸਥਾਨਕ ਸੜਕਾਂ ‘ਤੇ ਵਾਹਨ ਗਤੀਸ਼ੀਲਤਾ ਨੂੰ ਜਨਤਕ ਆਵਾਜਾਈ ਨਾਲ ਜੋੜ ਕੇ ਸੌਖਾ ਬਣਾਉਣ ਲਈ ਅਤੇ ਇਸ ਯੋਜਨਾ ਦਾ ਲਾਭ ਉਠਾਉਣ ਲਈ, ਨਗਰ ਕੌਂਸਲਾਂ, ਗਮਾਡਾ, ਨਗਰ ਨਿਗਮ ਮੋਹਾਲੀ ਅਤੇ ਟਰਾਂਸਪੋਰਟ ਵਿਭਾਗਾਂ ਜਿਹੇ ਵੱਖ-ਵੱਖ ਹਿੱਸੇਦਾਰਾਂ ਨੂੰ ਸਮੇਂ ਸਿਰ ਮੰਤਰਾਲੇ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ।

ਮੀਟਿੰਗ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਪਰਮਿੰਦਰ ਪਾਲ ਸਿੰਘ, ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਗਮਾਡਾ ਅਤੇ ਸਥਾਨਕ ਆਰ ਟੀ ਓ ਦਫ਼ਤਰ ਦੇ ਨੁਮਾਇੰਦਿਆਂ ਤੋਂ ਇਲਾਵਾ ਈ ਓ ਜ਼ੀਰਕਪੁਰ, ਖਰੜ, ਲਾਲੜੂ, ਬਨੂੜ, ਨਯਾਗਾਓਂ ਸ਼ਾਮਲ ਹੋਏ।

Leave a Reply

Your email address will not be published. Required fields are marked *