Breaking News
Smart Media Dashmesh Mohali Walk Smart Media Insurance Point Hardev Singh Ubha

ਮੋਹਾਲੀ: SHO ‘ਗੱਬਰ’ ‘ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੇ

ਮੋਹਾਲੀ, 13 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਸ਼ਹਿਰ ਦੇ ਮਟੌਰ ਥਾਣੇ ਦੇ ਐਸਐਚਓ ਗੱਬਰ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਣਯੋਗ ਹੈ ਕਿ ਐਸਐਚਓ ਗੱਬਰ ਸਿੰਘ ਨੂੰ ਮਾਰਨ ਦੀਆਂ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਸਰਕਾਰ ਨੇ ਉਸ ਨੂੰ ਬੁਲੇਟ ਪਰੂਫ਼ ਸਕਾਰਪੀਓ ਗੱਡੀ ਦਿੱਤੀ ਸੀ। ਰਾਤ ਨੂੰ ਜਦੋਂ ਉਹ ਆਪਣੇ ਘਰ ਜ਼ਿਲ੍ਹਾ ਰੋਪੜ ਵੱਲ ਜਾ ਰਹੇ ਸਨ ਤਾਂ ਉਸ ਸਮੇਂ ਹਮਲਾ ਹੋਇਆ।

ਜਾਣਕਾਰੀ ਮੁਤਾਬਕ ਇਹ ਹਮਲਾ ਸਵੇਰੇ ਕਰੀਬ 2 ਵਜੇ ਹੋਇਆ ਜਦੋਂ ਉਹ ਕਿਤੇ ਜਾ ਰਹੇ ਸਨ। ਜਾਣਕਾਰੀ ਮੁਤਾਬਕ ਉਹਨਾਂ ਨਾਲ ਗੰਨਮੈਨ ਨੂੰ ਗੋਲੀ ਲੱਗਣ ਦੀ ਸੂਚਨਾ ਹੈ ਪਰ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਅਣਪਛਾਤੇ ਹਮਲਾਵਰਾਂ ਖਿਲਾਫ਼ ਸਿੰਘ ਭਗਵੰਤਪੁਰਾ ਥਾਣੇ ‘ਚ ਇਰਾਦਾ-ਕਤਲ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *