Breaking News
Smart Media Dashmesh Mohali Walk Smart Media Insurance Point Hardev Singh Ubha

ਜ਼ਮੀਨ ਮਾਮਲਾ: ਈਡੀ ਨੇ ਰਾਬਰਟ ਵਾਡਰਾ ਤੋਂ 5 ਘੰਟੇ ਕੀਤੀ ਪੁੱਛਗਿੱਛ, ਅੱਜ ਫਿਰ ਬੁਲਾਇਆ

ਨਵੀਂ ਦਿੱਲੀ, 15 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਕਾਰੋਬਾਰੀ ਰਾਬਰਟ ਵਾਡਰਾ ਤੋਂ ਮੰਗਲਵਾਰ ਨੂੰ ਦਿੱਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਹਰਿਆਣਾ ਦੇ ਸ਼ਿਖੋਪੁਰ ਜ਼ਮੀਨ ਸੌਦੇ ਨਾਲ ਜੁੜੀ ਮਨੀ-ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ। ਵਾਡਰਾ ਨੂੰ ਅੱਜ ਫਿਰ ਈਡੀ ਵੱਲੋਂ ਹੋਰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ ਹੈ।

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਵਾਡਰਾ ਨੂੰ ਈਡੀ ਨੇ ਪਹਿਲਾਂ 8 ਅਪ੍ਰੈਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਸ ਦਿਨ ਉਹ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਵਾਡਰਾ ਨੇ ਏਜੰਸੀ ਦੇ ਉਨ੍ਹਾਂ ਨੂੰ ਸੰਮਨ ਕਰਨ ਦੇ ਕਦਮ ਨੂੰ “ਰਾਜਨੀਤਿਕ ਬਦਲਾਖੋਰੀ” ਦੱਸਿਆ ਅਤੇ ਕਿਹਾ ਕਿ ਈਡੀ ਪੁੱਛਗਿੱਛ ਦੌਰਾਨ ਘੰਟੇ ਪਹਿਲਾਂ ਬਿਤਾਉਣ ਤੋਂ ਬਾਅਦ ਵੀ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਰਹੀ ਹੈ।

Leave a Reply

Your email address will not be published. Required fields are marked *