Breaking News
Smart Media Dashmesh Mohali Walk Smart Media Insurance Point Hardev Singh Ubha

ਦਿੱਲੀ ਏਅਰਪੋਰਟ ‘ਤੇ ਤੂਫਾਨ ਕਾਰਨ 400 ਤੋਂ ਵੱਧ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ, 13 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: 

ਦਿੱਲੀ ਦੇ IGI ਏਅਰਪੋਰਟ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਦੋਹਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ, ਹਨੇਰੀ-ਝੱਖੜ ਕਾਰਨ ਸ਼ੁੱਕਰਵਾਰ ਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਨੂੰ ਦੂਜੇ ਸ਼ਹਿਰਾਂ ਵੱਲ ਮੋੜਨਾ ਪਿਆ। ਫਿਰ, ਮੁੱਖ ਰਨਵੇਅ ਨੂੰ ਅਪਗ੍ਰੇਡ ਕਰਨ ਲਈ ਬੰਦ ਕੀਤੇ ਜਾਣ ਕਾਰਨ ਇਥੇ ਪਹੁੰਚਣ ਵਾਲੀਆਂ ਉਡਾਣਾਂ ਵਿੱਚ ਲੰਬੀ ਦੇਰੀ ਦੇਖਣ ਨੂੰ ਮਿਲੀ। 

ਦੱਸਣਯੋਗ ਹੈ ਕਿ ਸ਼ਨੀਵਾਰ ਅੱਧੀ ਰਾਤ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਆਈਜੀਆਈ ਹਵਾਈ ਅੱਡੇ ਤੋਂ 400 ਤੋਂ ਵੱਧ ਉਡਾਨਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਹਜ਼ਾਰਾਂ ਲੋਕ ਫਸ ਗਏ। ਔਸਤਨ ਦੇਰੀ 40 ਮਿੰਟ ਸੀ ਅਤੇ ਬਹੁਤ ਸਾਰੀਆਂ ਏਅਰਲਾਈਨਾਂ ਨੂੰ ਆਪਣੀਆਂ ਉਡਾਣਾਂ ਰੱਦ ਕਰਨੀਆਂ ਪਈਆਂ।

ਸ਼ੁੱਕਰਵਾਰ ਨੂੰ ਕਰੀਬ ਸ਼ਾਮੀਂ 6.30 ਵਜੇ 74 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਤੇਜ਼ ਤੂਫਾਨ ਨੇ ਆਈਜੀਆਈ ਵਿਖੇ ਹਫੜਾ-ਦਫੜੀ ਮਚਾ ਦਿੱਤੀ। ਜਿਸ ਕਾਰਨ ਦਿੱਲੀ ਜਾਣ ਵਾਲੀਆਂ 40 ਤੋਂ ਵੱਧ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਸੀ। ਹਵਾ ਦੀ ਗਤੀ ਵਿੱਚ ਅਚਾਨਕ ਤਬਦੀਲੀ ਨੇ ਉਡਾਣ ਅਤੇ ਲੈਂਡਿੰਗ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਏਅਰ ਟ੍ਰੈਫਿਕ ਕੰਟਰੋਲ ਨੇ ਲਗਭਗ 45 ਮਿੰਟਾਂ ਲਈ ਆਪਣੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ।

Leave a Reply

Your email address will not be published. Required fields are marked *