Breaking News
Smart Media Dashmesh Insurance Point

ਹੁਣ ਪੀਰੀਅਡ ਆਉਣ ‘ਤੇ ਵਿਦਿਆਰਥਣਾਂ ਨੂੰ ਮਿਲੇਗੀ ਛੁੱਟੀ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥਣਾਂ ਨੂੰ ਹੁਣ ਪੀਰੀਅਡ ਆਉਣ ਉਤੇ ਛੁੱਟੀ ਮਿਲੇਗੀ। ਇਸ ਮੁਤਾਬਕ ਇਕ ਸਮੈਸਟਰ ਵਿੱਚ ਹੁਣ ਵਿਦਿਆਰਥਣਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ ਅਤੇ ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਵਿਦਿਆਰਥਣਾਂ ਹੁਣ ਇਕ ਸਾਲ ਦੇ ਸੈਸ਼ਨ ਮਤਲਬ ਕਿ ਦੋ ਸਮੈਸਟਰਾਂ ਵਿੱਚ ਕੁਲ 8 ਛੁੱਟੀਆਂ ਲੈ ਸਕਣਗੀਆਂ। ਯੂਨੀਵਰਸਿਟੀ ਵੱਲੋਂ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਆਫ ਡਿਪਾਰਟਮੈਂਟਲ ਇੰਸਟੀਚਿਊਟ, ਸੈਂਟਰ ਐਂਡ ਰੂਰਲ ਸੈਂਟਰ ਨੂੰ ਨੋਟੀਫਿਕੇਸ਼ਨ ਦੀ ਕਾਪੀ ਭੇਜ ਦਿੱਤੀ ਗਈ ਹੈ। ਹਰ ਮਹੀਨੇ 15 ਦਿਨਾਂ ਦੇ ਟੀਚਿੰਗ ਕੈਲੰਡਰ ਵਿੱਚ ਇਕ ਦਿਨ ਛੁੱਟੀ ਵਿਦਿਆਰਥਣਾਂ ਲੈ ਸਕਣਗੀਆਂ।

ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਦੌਰਾਨ ਇਹ ਛੁੱਟੀ ਨਹੀਂ ਮਿਲੇਗੀ। ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਵਿਦਿਆਰਥਣ ਨੂੰ ਸਵੈ ਪ੍ਰਮਾਣ ਪੱਤਰ ਦੇਣਾ ਪਵੇਗਾ। ਛੁੱਟੀ ਲੈਣ ਤੋਂ ਬਾਅਦ ਪੰਜ ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ।

Leave a Reply

Your email address will not be published. Required fields are marked *