Breaking News
Smart Media Dashmesh Insurance Point

ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ

ਨਿਊ ਚੰਡੀਗੜ੍ਹ, 26 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਨਿਊ ਚੰਡੀਗੜ੍ਹ ਸਥਿਤ ਇਕੋਸਿਟੀ-1, ਬਲਾਕ-ਬੀ ਕਲੋਨੀ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਭੋਲੇ ਸ਼ੰਕਰ ਦੀ ਪੂਜਾ ਕੀਤੀ ਗਈ ਅਤੇ ਇਕੱਠੀ ਹੋਈ ਸਮੂਹ ਸੰਗਤ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਜਾਗਰਣ ਮੰਚ ਮੁੱਲਾਂਪੁਰ ਦੀ ਕੀਰਤਨ ਮੰਡਲੀ ਨੇ ਭੋਲੇਨਾਥ ਅਤੇ ਪਾਰਵਤੀ ਦੇ ਭਜਨ ਗਾਏ। ਇਸ ਮੌਕੇ ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਦੁੱਧ, ਬੇਰ ਅਤੇ ਕੇਲਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ।

ਦੱਸਣਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਬੀ-ਬਲਾਕ‌ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਇਹ ਭੰਡਾਰਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਸਵੰਤ ਠਾਕੁਰ, ਕੁਲਦੀਪ ਸੈਣੀ, ਸੰਤੋਸ਼ ਕੁਮਾਰ, ਹੇਮੰਤ ਚੌਹਾਨ, ਜਗਦੀਸ਼ ਪਠਾਣੀਆ, ਨੀਲਮ ਠਾਕੁਰ, ਹਿਤੇਂਦਰ ਠਾਕੁਰ, ਨਿੱਤੀਕਾ ਚੰਦੇਲ, ਬਲਬੀਰ ਚੇਹਲ, ਰਿਪਨਦੀਪ ਸਿੰਘ, ਜਸਪਾਲ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸ਼ੁਭ ਤਿਉਹਾਰ ਮੌਕੇ ਸੰਗਤਾਂ ਲਈ ਅਤੁੱਟ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ।

ਸ਼ਿਵਰਾਤਰੀ ਦੇ ਦਿਹਾੜੇ ‘ਤੇ ਨਿਊ ਚੰਡੀਗੜ੍ਹ ਦੇ ਵੱਖ-ਵੱਖ ਸ਼ਿਵਾਲਿਯਾਂ ਅਤੇ ਮੰਦਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸ਼ੁਭ ਦਿਹਾੜੇ ‘ਤੇ ਮੁੱਲਾਂਪੁਰ ਦੇ ਮੰਦਰਾਂ, ਪ੍ਰਾਚੀਨ ਮਾਤਾ ਮਨਸਾ ਦੇਵੀ ਮੰਦਿਰ, ਬਾਬਾ ਦੀ ਕੁਟੀਆ, ਖੇੜਾ ਦੇਵੀ ਨਗਰ ਅਤੇ ਪਿੰਡ ਫਿਰੋਜ਼ਪੁਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਤੇ ਲੋਕਾਂ ਨੂੰ ਕਡੀ-ਚੌਲ ਦਾ ਪ੍ਰਸ਼ਾਦ ਵੰਡਿਆ ਗਿਆ। ਇਕੱਠੇ ਹੋਏ ਲੋਕਾਂ ਨੇ ਬੜੇ ਉਤਸ਼ਾਹ ਨਾਲ ਭੋਲੇ ਸ਼ੰਕਰ ਦੇ ਜੈਕਾਰੇ ਵੀ ਲਗਾਏ। ਇਹ ਜਾਣਕਾਰੀ ਪ੍ਰੈਸ ਸਕੱਤਰ ਹੇਮੰਤ ਚੌਹਾਨ ਨੇ ਦਿੱਤੀ।

Leave a Reply

Your email address will not be published. Required fields are marked *