Breaking News
Dashmesh GS Electricals Verka Smart Media Insurance Point Tav Prasad

ਸਰਬੰਸ ਪ੍ਰਤੀਕ ਦਾ ਗੀਤ “ਕਬੱਡੀ ਕੱਪ” ਆਏਗਾ 28 ਨੂੰ

ਚੰਡੀਗੜ੍ਹ, 25 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਹੇਕ ਰਿਕਾਰਡ ਵੱਲੋਂ ਗਾਇਕ, ਗੀਤਕਾਰ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਤੇ ਗਾਇਆ ਗੀਤ, “ਕਬੱਡੀ ਕੱਪ” 28 ਫਰਵਰੀ ਨੂੰ ਆ ਰਿਹਾ ਹੈ। ਇਹ ਗੀਤ ਸੰਗੀਤਬੱਧ ਹੋਇਆ ਹੈ ਰਿਆਜ਼ ਮਿਊਜ਼ਿਕ ਵਿਚ ਅਤੇ ਵੀਡੀਓ ਐੱਸ ਪੀ ਫਿਲਮਜ਼ ਵਿਚ ਬਣੀ ਆ। ਇਸ ਵਿਚ ਕੇ. ਅਤੇ ਐਨ. ਗਰੁੱਪ ਬੱਲੋਮਾਜਰਾ ਦਾ ਵਿਸੇਸ਼ ਸਹਿਯੋਗ ਰਿਹਾ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਬਾਰੇ ਬਹੁਤ ਗੀਤ ਗਾਏ ਜਾ ਚੁੱਕੇ ਗਾਇਕ ਸਰਬੰਸ ਪ੍ਰਤੀਕ ਸਿੰਘ ਦਾ ਕਹਿਣਾ ਹੈ ਕਿ ਇਸ ਗੀਤ ਵਿਚ ਕਾਫੀ ਵਿਲੱਖਣਤਾ ਸੁਨਣ ਤੇ ਵੇਖਣ ਨੂੰ ਮਿਲੇਗੀ।

ਜਿਕਰਯੋਗ ਹੈ ਸਰਬੰਸ ਪ੍ਰਤੀਕ ਸਿੰਘ ਬੇਹਤਰੀਨ ਭੰਗੜਚੀ, ਭੰਗੜਾ ਕੋਚ, ਯੂਨੀਵਰਸਿਟੀ ਪੱਧਰ ਦਾ ਲੋਕ ਨਾਚਾਂ ਦਾ ਜੱਜ, ਫਿਲਮੀ ਅਦਾਕਾਰ, ਗੀਤਕਾਰ ਅਤੇ ਕਿਸਾਨ ਨੌਜਵਾਨ ਆਗੂ ਵੀ ਹੈ। ਅੱਜਕੱਲ੍ਹ ਉਸ ਦੇ ਲੇਖਕ, ਨਾਟਕਕਾਰ ਤੇ ਫਿਲਮਕਾਰ ਗੁਰਚੇਤ ਚਿੱਤਰਕਾਰ ਨਾਲ ਆਏ “ਮੁਰਦਾ ਲੋਕ “6 ਵੈਬ ਸੀਰੀਜ਼ ਕਾਫੀ ਚਰਚਾ ਵਿਚ ਹਨ। ਇਸ ਵਿਚ ਉਸ ਨੇ ਸਰਪੰਚ ਦੇ ਛੜੇ ਭਰਾ “ਗਾਮੇ” ਦਾ ਰੋਲ ਕੀਤਾ ਹੈ ਪਰ ਸਰਪੰਚ ਨੇ ਜਮੀਨ ਦੇ ਲਾਲਚ ਵਿਚ ਗਾਮੇ ਨੂੰ ਮਾਰ ਮੁਕਾਇਆ।

Leave a Reply

Your email address will not be published. Required fields are marked *