
ਚੰਡੀਗੜ੍ਹ, 15 ਫਰਵਰੀ, ਪੰਜਾਬੀ ਦੁਨੀਆ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਉਤੇ ਕੀਤੀ ਸਖ਼ਤੀ ਤੋਂ ਬਾਅਦ ਅੱਜ ਦੂਜਾ ਅਮਰੀਕੀ ਜਹਾਜ਼ 119 ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪੁੱਜੇਗਾ।
ਅਮਰੀਕਨ ਮਿਲਟਰੀ ਦਾ ਇਹ ਜਹਾਜ਼ ਰਾਤੀ ਕਰੀਬ 10.00 ਵਜੇ ਤੋਂ 11.00 ਵਜੇ ਦੇ ਦਰਮਿਆਨ ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗਾ।
ਇਸ ਜਹਾਜ਼ ਵਿਚ ਪੰਜਾਬ ਦੇ 67 ਵਿਅਕਤੀਆਂ ਸ਼ਾਮਲ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ।
ਸੂਤਰਾਂ ਮੁਤਾਬਕ ਇਸ ਜਹਾਜ਼ ਵਿਚ ਪੰਜਾਬ ਦੇ 67 ਤੋਂ ਇਲਾਵਾ, ਹਰਿਆਣਾ ਤੋਂ 33, ਗੁਜਰਾਤ 8, ਉੱਤਰ ਪ੍ਰਦੇਸ਼ 3, ਮਹਾਰਾਸ਼ਟਰ 2, ਰਾਜਸਥਾਨ 2 ਜਦਕਿ ਗੋਆ, ਹਿਮਾਚਲ ਪ੍ਰਦੇਸ਼ ਅਤੇ ਤੋਂ 1-1 ਵਿਲਕਤਪ ਸ਼ਾਮਲ ਹਨ।