Breaking News
Smart Media Dashmesh Mohali Walk Smart Media Insurance Point Hardev Singh Ubha

ਸਿੱਖਿਆ ਬੋਰਡ ਰਿਟਾਇਰੀਜ਼ ਐਸੋ: ਵੱਲੋਂ ਡਾ. ਮਨਮੋਹਨ ਸਿੰਘ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਮੋਹਾਲੀ, 27 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਈਰੀਜ਼ ਐਸੋਸੀਏਸ਼ਨ (ਰਜਿ:) ਦੀ ਇਕ ਹੰਗਾਮੀ ਮੀਟਿੰਗ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਸਾਥੀ ਅਮਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਮੌਤ ਕਾਰਨ ਦੇਸ਼ ਸੱਚਮੁੱਚ ਹੀ ਇਕ ਇਮਾਨਦਾਰ ਅਤੇ ਦੂਰ ਦ੍ਰਿਸ਼ਟੀ ਵਾਲੇ ਆਗੂ ਤੋਂ ਵਾਂਝਾ ਹੋ ਗਿਆ ਹੈ। ਭਾਰਤ ਦੇ ਲੋਕ ਲੰਮੇ ਸਮੇਂ ਤੱਕ ਉੱਘੇ ਅਰਥ ਸ਼ਾਸਤਰੀ ਅਤੇ ਸੱਚੀ ਸੁੱਚੀ ਸਖ਼ਸ਼ੀਅਤ ਦੇ ਤੌਰ ਉਤੇ ਯਾਦ ਰੱਖੇ ਜਾਣਗੇ। ਉਸ ਸਮੇਂ ਜਦੋਂ ਸਮੁੱਚਾ ਸੰਸਾਰ ਆਰਥਿਕ ਮੰਦਵਾੜੇ ਵਿਚੋਂ ਗੁਜ਼ਰ ਰਿਹਾ ਸੀ ਤਦ ਡਾ. ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ ਕਾਰਨ ਭਾਰਤ ਦੀ ਆਰਥਿਕ ਸਥਿਤੀ ਸਥਿਰ ਰਹੀ ਸੀ। ਕਿਉਕਿ ਡਾ. ਸਾਹਿਬ ਉੱਘੇ ਅਰਥ ਸ਼ਾਸਤਰੀ ਸਨ। ਪ੍ਰਮਾਤਮਾ ਉਸ ਮਹਾਨ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਅਤੇ ਸਮੁੱਚੇ ਦੇਸ਼ਵਾਸੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਇਸ ਸਮੇਂ ਐਸੋਸੀਏਸ਼ਨ ਦੇ ਸਕੱਤਰ ਮੇਵਾ ਸਿੰਘ ਗਿੱਲ, ਲੀਗਲ ਅਡਵਾਈਜ਼ਰ ਹਰਦੇਵ ਸਿੰਘ ਕਲੇਰ, ਕੈਸ਼ੀਅਰ ਚਰਨ ਸਿੰਘ ਲਖਨਪੁਰ, ਸੰਗਠਨ ਸਕੱਤਰ ਗੁਰਮੇਲ ਸਿੰਘ ਖਰੜ, ਵਿੱਤ ਸਕੱਤਰ ਗੁਰਮੇਲ ਸਿੰਘ ਗਰਚਾ, ਮੈਂਬਰ ਚਰਨ ਸਿੰਘ ਗੜ੍ਹੀ, ਲਖਬੀਰ ਸਿੰਘ ਅਤੇ ਬਾਲ ਕ੍ਰਿਸ਼ਨ ਹਾਜ਼ਰ ਸਨ।

Leave a Reply

Your email address will not be published. Required fields are marked *