Breaking News
Smart Media Dashmesh Mohali Walk Smart Media Insurance Point Hardev Singh Ubha

ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ


ਟੈਸਟ ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਬਣੇ

ਬ੍ਰਿਸਬੇਨ, 18 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਭਾਰਤ ਦੇ ਹਰਫਨਮੌਲਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਅਸ਼ਵਿਨ ਨੇ ਦੇਸ਼ ਦੇ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣਨ ਉਪਰੰਤ ਸੰਨਿਆਸ ਲਿਆ ਹੈ। 38 ਸਾਲਾ ਅਸ਼ਵਿਨ ਨੇ ਬ੍ਰਿਸਬੇਨ ਵਿੱਚ ਆਸਟਰੇਲੀਆ ਖਿਲਾਫ ਭਾਰਤ ਦੇ ਤੀਜੇ ਗਾਬਾ ਟੈਸਟ ਦੇ ਡਰਾਅ ਹੋਣ ਤੋਂ ਤੁਰੰਤ ਬਾਅਦ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਅਸ਼ਵਿਨ ਨੇ ਭਾਰਤ ਲਈ ਖੇਡਦਿਆਂ ਆਪਣੇ 13 ਸਾਲਾਂ ਦੇ ਕ੍ਰਿਕਟ ਕੈਰੀਅਰ ਦੌਰਾਨ 537 ਵਿਕਟਾਂ ਲਈਆਂ ਅਤੇ ਭਾਰਤ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਦੇ 619 ਵਿਕਟਾਂ ਦੀ ਗਿਣਤੀ ਤੋਂ ਬਾਅਦ ਦੂਜੇ ਨੰਬਰ ‘ਤੇ ਹਨ। ਉਹ ਕੱਲ੍ਹ ਭਾਰਤ ਵਾਪਸ ਪਰਤਣਗੇ।

ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਇੱਕ ਭਾਰਤੀ ਕ੍ਰਿਕਟਰ ਵਜੋਂ ਇਹ ਮੇਰਾ ਆਖਰੀ ਦਿਨ ਹੋਵੇਗਾ। ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਕ੍ਰਿਕਟਰ ਦੇ ਤੌਰ ‘ਤੇ ਮੇਰੇ ਵਿੱਚ ਅਜੇ ਥੋੜ੍ਹੀ ਹੋਰ ਕ੍ਰਿਕਟ ਖੇਡਣ ਦੀ ਤਮੰਨਾ ਹੈ ਅਤੇ ਮੈਂ ਇਸ ਨੂੰ ਕਲੱਬ ਪੱਧਰ ਦੀ ਕ੍ਰਿਕਟ ਵਿੱਚ ਪੂਰਾ ਕਰਨੀ ਚਾਹਾਂਗਾ। ਮੈਨੂੰ ਆਪਣੇ ਕੈਰੀਅਰ ਦੌਰਾਨ ਭਾਰਤ ਲਈ ਖੇਡਣਾ ਬੜੇ ਮਾਣ ਵਾਲੀ ਗੱਲ ਸੀ।

ਦੱਸਣਯੋਗ ਹੈ ਕਿ ਅਸ਼ਵਿਨ ਦੇ ਸੰਨਿਆਸ ਦਾ ਐਲਾਨ ਭਾਰਤ ਬਨਾਮ ਆਸਟਰੇਲੀਆ ਟੈਸਟ ਸੀਰੀਜ਼ ਦੇ ਦਰਮਿਆਨ ਆਇਆ ਹੈ। ਮੌਜੂਦਾ ਬਾਰਡਰ-ਗਾਵਸਕਰ ਟਰਾਫੀ ਵਿੱਚ ਸਿਰਫ਼ ਇੱਕ ਟੈਸਟ ਵਿੱਚ ਉਸ ਨੂੰ ਐਡੀਲੇਡ ਵਿੱਚ ਦੂਜੇ ਟੈਸਟ ਲਈ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ ਆਸਟਰੇਲੀਆ ਨੇ ਦਸ ਵਿਕਟਾਂ ਨਾਲ ਜਿੱਤਿਆ ਸੀ। ਇਸ ਮੈਚ ਵਿਚ ਅਸ਼ਵਿਨ ਨੇ ਇਕ ਵਿਕਟ ਅਤੇ 22 ਤੇ 7 ਦੇ ਦੌੜਾਂ ਬਣਾਈਆਂ ਸਨ। ਅਸ਼ਵਿਨ ਨੇ ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ ਹੈ ਅਤੇ ਦੇਸ਼ ਦੇ ਸਭ ਤੋਂ ਮਹਾਨ ਆਫ ਸਪਿਨਰਾਂ ਵਿੱਚ ਆਪਣਾ ਨਾਮ ਸ਼ੁਮਾਰ ਕੀਤਾ। ਉਸਨੇ ਭਾਰਤ ਲਈ 106 ਟੈਸਟ, 116 ਵਨਡੇ ਅਤੇ 65 ਟੀ-20 ਮੈਚ ਖੇਡੇ ਹਨ, ਜਿਸ ਦੌਰਾਨ ਉਸਨੇ ਸਾਰੇ ਤਿੰਨੇ ਫਾਰਮੈਟਾਂ ਵਿਚ ਕੁੱਲ 765 ਵਿਕਟਾਂ ਲਈਆਂ ਹਨ।

Leave a Reply

Your email address will not be published. Required fields are marked *