Breaking News
Smart Media Dashmesh Mohali Walk Smart Media Insurance Point Hardev Singh Ubha

IND vs AUS: ਭਾਰਤ ਨੇ ਪਰਥ ਟੈਸਟ ‘ਚ ਇਤਿਹਾਸ ਰਚਿਆ, ਆਸਟ੍ਰੇਲੀਆ ਨੂੰ 295 ਦੌੜਾਂ ਦੇ ਅੰਤਰ ਨਾਲ ਹਰਾਇਆ

ਜੈਸਵਾਲ ਨੇ 161 ਦੌੜਾਂ ਜਦਕਿ ਵਿਰਾਟ ਕੋਹਲੀ ਨੇ ਨਾਬਾਦ 100 ਦੌੜਾਂ ਬਣਾਈਆਂ
ਕਪਤਾਨ ਬੁਮਰਾਹ ਨੇ ਦੋਵਾਂ ਪਾਰੀਆਂ ਦੌਰਾਨ 30 ਓਵਰਾਂ ਵਿਚ 72 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ

ਪਰਥ, 25 ਨਵੰਬਰ, ਪੰਜਾਬੀ ਦੁਨੀਆ ਬਿਊਰੋ : 

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸ਼ੁਰੂ ਹੋਈ 5 ਮੈਚਾਂ ਦੀ ਬਾਰਡਰ-ਗਵਾਸਕਰ ਟੈਸਟ ਸੀਰੀਜ਼ ਦੇ ਪਹਿਲੇ ਹੀ ਮੈਚ ਵਿਚ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆਈ ਟੀਮ ਨੂੰ ਪਰਥ ਦੇ ਮੈਦਾਨ ਵਿਚ 295 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ ਹੈ। ਭਾਰਤੀ ਟੀਮ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਰਥ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਭਾਰਤ ਖਿਲਾਫ ਪਰਥ ਦੀ ਹਾਰ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਅਤੇ ਪਹਿਲੀ ਹਾਰ ਹੈ। ਇਸ ਧਮਾਕੇਦਾਰ ਜਿੱਤ ਨਾਲ ਟੀਮ ਇੰਡੀਆ ਨੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੂਜੀ ਪਾਰੀ ਵਿਚ 6 ਵਿਕਟਾਂ ਦੇ ਨੁਕਸਾਨ ਉਤੇ 487 ਦੌੜਾਂ ਬਣਾਈਆਂ ਸਨ ਅਤੇ ਆਸਟ੍ਰੇਲੀਆ ਟੀਮ ਅੱਗੇ ਪਰਥ ਟੈਸਟ ਜਿੱਤਣ ਲਈ 534 ਦੌੜਾਂ ਦਾ ਟੀਚਾ ਮਿਥਿਆ ਸੀ। ਪਰ ਇਸ ਪਹਾੜ ਵਰਗੇ ਸਕੋਰ ਦੇ ਪਿੱਛਾ ਕਰਦੀ ਹੋਈ ਭਾਰਤੀ ਤੇਜ਼ ਗੇਂਦਬਾਜ਼ਾਂ – ਕਪਤਾਨ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਨਿਤਿਸ ਰਾਣਾ ਅਤੇ ਸਪਿਨਰ ਵਾਸ਼ਿੰਗਟਨ ਸੁੰਦਰ ਦੀ ਘਾਤਕ ਗੇਂਦਬਾਜ਼ੀ ਅੱਗੇ ਗੋਡੇ ਟੇਕਦੇ ਹੋਏ ਮਹਿਜ਼ 238 ਦੌੜਾਂ ਉਤੇ ਹੀ ਢਹਿ-ਢੇਰੀ ਹੋ ਗਈ। ਇਸੇ ਤਰ੍ਹਾਂ ਭਾਰਤੀ ਸਲਾਮੀ ਬੱਲੇਬਾਜ਼ਾਂ ਜੈਸਵਾਲ ਅਤੇ ਕੇ.ਐਲ. ਰਾਹੁਲ ਦੀ ਦੂਜੀ ਪਾਰੀ ਵਿਚ 201 ਦੌੜਾਂ ਦੀ ਸਾਂਝੇਦਾਰੀ ਨੇ ਆਸਟ੍ਰੇਲੀਆਈ ਖਿਡਾਰੀਆਂ ਦੇ ਹੌਸਲੇ ਪਸਤ ਕਰ ਦਿੱਤੇ ਅਤੇ ਮੈਚ ਨੂੰ ਇਕਤਰਫਾ ਬਣਾ ਦਿੱਤਾ। ਜੈਸਵਾਲ ਵੱਲੋਂ ਆਸਟ੍ਰੇਲੀਆ ਵਿਚ ਆਪਣੇ ਪਹਿਲੇ ਹੀ ਮੈਚ ਵਿਚ 161 ਦੌੜਾਂ, ਕੇ.ਐਲ. ਰਾਹੁਲ (77) ਅਤੇ ਕਿੰਗ ਵਿਰਾਟ ਕੋਹਲੀ ਵੱਲੋਂ ਠੋਕੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਕ੍ਰਿਕਟ ਦੀ ਦੁਨੀਆ ਵਿਚ ਖਲਬਲੀ ਮਚਾ ਦਿੱਤੀ ਹੈ। ਇਸ ਤਰ੍ਹਾਂ ਪਰਥ ਵਿੱਚ ਭਾਰਤ ਨੂੰ ਵੱਡੀ ਜਿੱਤ ਮਿਲੀ। 

ਦੱਸਣਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਰਥ ਦੇ ਆਪਟਸ ਸਟੇਡੀਅਮ ‘ਚ ਆਖਰੀ ਮੈਚ ਸਾਲ 2018 ‘ਚ ਖੇਡਿਆ ਗਿਆ ਸੀ। ਆਸਟ੍ਰੇਲੀਆ ਨੇ ਉਸ ਟੈਸਟ ਮੈਚ ਵਿੱਚ ਭਾਰਤ ਨੂੰ 146 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਭਾਰਤੀ ਟੀਮ ਅੱਜ 6 ਸਾਲ ਬਾਅਦ ਉਸੇ ਮੈਦਾਨ ਵਿਚ ਆਸਟ੍ਰੇਲੀਆ ਨੂੰ ਆਪਣੀ ਹਾਰ ਦਾ ਬਦਲਾ ਲੈਂਦਿਆਂ ਲਗਭਗ ਦੁੱਗਣੇ ਫਰਕ ਨਾਲ ਹਰਾਇਆ ਹੈ।

ਇਸ ਤੋਂ ਪਹਿਲਾਂ ਪਰਥ ਟੈਸਟ ‘ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਪਹਿਲੀ ਪਾਰੀ ਵਿਚ 150 ਦੌੜਾਂ ਹੀ ਬਣਾ ਸਕੀ। ਜਵਾਬ ‘ਚ ਬੁਮਰਾਹ ਨੇ ਵੀ 5 ਵਿਕਟਾਂ ਲੈ ਕੇ ਆਸਟ੍ਰੇਲੀਆ ਦੀ ਪਹਿਲੀ ਪਾਰੀ ਨੂੰ 104 ਦੌੜਾਂ ‘ਤੇ ਸਮੇਟ ਦਿੱਤਾ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 46 ਦੌੜਾਂ ਦੀ ਬੜ੍ਹਤ ਮਿਲ ਗਈ। ਇਸ ਦੌਰਾਨ ਕਪਤਾਨ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਹਾਸਲ ਕੀਤੀ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ‘ਚ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਦੇ ਸੈਂਕੜਿਆਂ ਦੇ ਆਧਾਰ ‘ਤੇ 6 ਵਿਕਟਾਂ ‘ਤੇ 487 ਦੌੜਾਂ ਬਣਾਈਆਂ ਅਤੇ ਪਾਰੀ ਐਲਾਨ ਦਿੱਤੀ। ਯਸ਼ਸਵੀ ਨੇ 161 ਦੌੜਾਂ ਬਣਾਈਆਂ ਜਦਕਿ ਵਿਰਾਟ 100 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਵੱਲੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ ਦੋਵਾਂ ਪਾਰੀਆਂ ਦੌਰਾਨ 30 ਓਵਰਾਂ ਵਿਚ 72 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਜਿਨ੍ਹਾਂ ਵਿਚ 7 ਓਵਰ ਮੇਡਨ ਰਹੇ।

ਆਸਟ੍ਰੇਲੀਆਈ ਟੀਮ ਨੇ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 29 ਦੌੜਾਂ ‘ਤੇ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ। ਨਤੀਜਾ ਇਹ ਹੋਇਆ ਕਿ ਇਹ 136 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਇਸ ਤੋਂ ਪਹਿਲਾਂ ਸਾਲ 1888 ‘ਚ ਮਾਨਚੈਸਟਰ ‘ਚ ਖੇਡੇ ਗਏ ਟੈਸਟ ‘ਚ ਆਸਟ੍ਰੇਲੀਆ ਦੇ ਚਾਰ ਚੋਟੀ ਦੇ ਬੱਲੇਬਾਜ਼ 38 ਦੌੜਾਂ ‘ਤੇ ਆਊਟ ਹੋ ਗਏ ਸਨ।

ਦੂਜੀ ਪਾਰੀ ਵਿੱਚ ਟ੍ਰੈਵਿਸ ਹੈੱਡ ਨੇ ਆਸਟਰੇਲੀਆ ਲਈ ਸਭ ਤੋਂ ਵੱਧ 89 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਮਿਸ਼ੇਲ ਮਾਰਸ਼ ਨੇ 47 ਦੌੜਾਂ ਦੀ ਪਾਰੀ ਖੇਡੀ। ਪਰ ਟੀਮ ਇੰਡੀਆ ਨੇ ਆਸਟ੍ਰੇਲੀਆ ਦੇ ਸਾਹਮਣੇ ਜੋ ਸਕੋਰ ਖੜ੍ਹਾ ਕੀਤਾ ਸੀ, ਉਸ ਪਹਾੜ ‘ਤੇ ਚੜ੍ਹਨ ਲਈ ਇਹ ਕਾਫੀ ਨਹੀਂ ਸੀ। ਇਸ ਤਰ੍ਹਾਂ ਭਾਰਤ ਦੀ ਨੌਜਵਾਨ ਟੀਮ ਨੇ ਇਹ ਇਤਿਹਾਸਕ ਜਿੱਤ ਦਰਜ ਕਰ ਲਈ।

Leave a Reply

Your email address will not be published. Required fields are marked *