
ਚੰਡੀਗੜ੍ਹ, 12 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਕੋਈ ਜੀਵ ਬਿਨਾਂ ਸਿਰ ਤੋਂ ਵੀ ਜਿੰਦਾ ਰਹਿ ਸਕਦਾ ਹੈ। ਇਹ ਜੱਗੋਂ ਤੇਰ੍ਹਵੀਂ ਗੱਲ ਉਦੋਂ ਸਿੱਧ ਹੋ ਗੲੀ ਜਦੋਂ ਇਕ ਮੁਰਗਾ ਸਿਰ ਕੱਟੇ ਜਾਣ ਦੇ ਬਾਵਜੂਦ 18 ਮਹੀਨੇ ਜਿਉਂਦਾ ਰਿਹਾ। ਮਾਹਰਾਂ ਮੁਤਾਬਕ ਇਸ ਪਿੱਛੇ ਇਕ ਵਿਗਿਆਨਕ ਕਾਰਨ ਸੀ। ਇਹ ਘਟਨਾ ਅਮਰੀਕਾ ਦੇ ਕੋਲਾਰਾਡੋ ਵਿੱਚ ਵਾਪਰੀ, ਜਦੋਂ 18 ਮਹੀਨੇ ਬਿਨਾਂ ਸਿਰ ਤੋਂ ਮੁਰਗਾ ਜਿਉਂਦਾ ਰਿਹਾ, ਉਸ ਮੁਰਗੇ ਦਾ ਨਾਮ ਮਾਈਕ ਦੇ ਹੇਡਲੇਸ ਚਿਕਨ ਉਰਫ ਮਿਰੇਕਲ ਮਾਈਕ ਸੀ। ਵੈਸੇ ਇਹ ਹੈਰਾਨੀਜਨਕ ਗੱਲ ਹੈ ਕਿ ਕੋਈ ਬਿਨਾਂ ਸਿਰ ਤੋਂ ਐਨਾਂ ਸਮਾਂ ਕਿਵੇਂ ਜਿੰਦਾ ਰਹਿ ਸਕਦਾ ਹੈ।
18 ਸਤੰਬਰ 1945 ਨੂੰ ਇਕ ਪੌਲਟਰੀ ਫਾਰਮ ਦੇ ਮਾਲਕ ਅਤੇ ਕਿਸਾਨ ਲਿਊਯਡ ਓਸਲੇਨ ਨੇ ਨਾਨ ਵੈਜ ਪਾਰਟੀ ਰੱਖੀ ਸੀ। ਉਸ ਨੇ ਪਾਰਟੀ ਵਿੱਚ ਆਪਣੇ ਇਸ ਮੁਰਗੇ ਨੂੰ ਕੱਟਿਆ ਅਤੇ ਕੱਟਣ ਦੇ ਬਾਅਦ ਬਾਕਸ ਵਿੱਚ ਪਾਉਣ ਦੀ ਬਜਾਏ ਸਾਈਡ ਉਤੇ ਰੱਖ ਦਿੱਤਾ। ਐਨੇ ਵਿੱਚ ਮੁਰਗਾ ਤੜਪਦਾ ਹੋਇਆ ਇੱਧਰ ਓਧਰ ਭੱਜਦਾ ਹੋਇਆ ਬਹੁਤ ਦੁਰ ਚਲਿਆ ਗਿਆ। ਅਸਲ ਵਿੱਚ ਮੁਰਗੇ ਦੇ ਬਚਣ ਦਾ ਅਸਲ ਕਾਰਨ ਸੀ ਕਿ ਇਸਦੇ ਸਿਰ ਦਾ ਅਗਲਾ ਹਿੱਸਾ ਹੀ ਕੱਟਿਆ ਗਿਆ ਸੀ, ਜਿਸ ਕਾਰਨ ਇਸਦੇ ਸਿਰ ਦੀਆਂ ਜ਼ਰੂਰੀ ਨਾੜਾਂ ਅਤੇ ਕੰਨ੍ਹ ਸਹੀ-ਸਲਾਮਤ ਬਚ ਗੲੇ। ਉਥੇ, ਦਿਮਾਗ ਨੂੰ ਵੀ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਸੀ ਅਤੇ ਖੂਨ ਜੰਮਣ ਕਾਰਨ ਖੂਨ ਨਿਕਲਣਾ ਬੰਦ ਹੋ ਗਿਆ ਸੀ। ਇਸ ਕਾਰਨ ਮੁਰਗਾ ਮਰਿਆ ਨਹੀਂ। ਇਸ ਤੋਂ ਬਾਅਦ ਲਿਊਯਡ ਨੇ ਆਪਣੇ ਇਸ ਮੁਰਗੇ ਦਾ ਇਲਾਜ ਕਰ ਇਸਦੀ ਦੇਖਭਾਲ ਕੀਤੀ। ਇਸ ਦਾ ਮਾਲਕ ਇਸ ਨੂੰ ਦੁੱਧ ਅਤੇ ਮੱਕਾ ਡਰਾਪ ਦੇ ਰਾਹੀਂ ਦਿੰਦਾ ਰਿਹਾ, ਜਿਸ ਕਾਰਨ ਇਹ 18 ਮਹੀਨੇ ਤੱਕ ਜਿਉਂਦਾ ਰਿਹਾ।
ਇਕ ਛੋਟੀ ਅਜਿਹੀ ਗਲਤੀ ਕਾਰਨ ਮੁਰਗੇ ਦੀ ਮੌਤ ਹੋ ਗਈ। 17 ਮਾਰਚ 1947 ਨੂੰ ਮੁਰਗੇ ਮਾਈਕ ਦੀ ਮੌਤ ਦਾ ਕਾਰਨ ਉਸਦੇ ਗਲੇ ਵਿੱਚ ਮੱਕੀ ਦਾ ਇਕ ਦਾਣਾ ਫਸ ਜਾਣ ਕਾਰਨ ਹੋਈ ਸੀ। ਦਰਅਸਲ, ਗਲਤੀ ਨਾਲ ਖਾਣਾ ਖਵਾਉਣ ਵਾਲੀ ਸਿਰੀਂਜ ਸ਼ੋ ਵਾਲੀ ਥਾਂ ਹੀ ਮਿਸ ਹੋ ਗਈ ਸੀ, ਅਜਿਹੇ ਵਿੱਚ ਮਾਈਕ ਦੇ ਗਲੇ ਵਿੱਚ ਮੱਕੀ ਦਾ ਦਾਣਾ ਫਸ ਜਾਣ ਕਾਰਨ ਦਮ ਘੁੱਟ ਗਿਆ ਅਤੇ ਉਸਦੀ ਮੌਤ ਹੋ ਗਈ।