
ਮੋਹਾਲੀ, 7 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ਼ ਐਸੋਸੀਏਸ਼ਨ ਦੀ ਮੀਟਿੰਗ ਸੀ. ਮੀਤ ਪ੍ਰਧਾਨ ਬੀਬੀ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਰਿਟਾਇਰੀ ਯੂਨੀਅਨ ਦੇ ਦਫਤਰ ਵਿੱਚ ਹੋਈ। ਇਸ ਦੌਰਾਨ ਸਰਬਬਸੰਤੀ ਨਾਲ ਫੈਸਲਾ ਲਿਆ ਗਿਆ ਕਿ ਬੋਰਡ ਦੇ ਵਰਕਿੰਗ ਅਤੇ ਸੇਵਾਮੁਕਤ ਕਰਮਚਾਰੀਆਂ ਵਿੱਚ ਆਪਸੀ ਤਾਲ-ਮੇਲ ਬਣਾਈ ਰੱਖਣ ਲਈ ਇੱਕ ਡਾਇਰੈਕਟਰੀ ਛਪਵਾ ਕੇ ਸਮੂਹ ਸੇਵਾਮੁਕਤ ਅਤੇ ਮੌਜੂਦਾ ਕਰਮਚਾਰੀਆਂ ਨੂੰ ਮੁਹੱਈਆ ਕਰਵਾਈ ਜਾਵੇ।
ਡਾਇਰੈਕਟਰੀ ਦੇ ਸਬੰਧ ਵਿੱਚ ਰਿਟਾਇਰੀ ਯੂਨੀਅਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਪਹਿਲਾਂ ਵੀ ਇਕ ਡਾਇਰੈਕਟਰੀ ਸਾਲ 2009 ਵਿੱਚ ਸਾਰੇ ਕਰਮਚਾਰੀਆਂ ਨੂੰ ਵੰਡੀ ਗਈ ਸੀ। ਜਿਸ ਦਾ ਸਮੂਹ ਮੁਲਾਜ਼ਮਾਂ ਨੂੰ ਬਹੁਤ ਫਾਇਦਾ ਹੋਇਆ। ਹੁਣ ਜਦੋਂ ਬਹੁਤ ਸਾਰੇ ਮੁਲਾਜ਼ਮਾਂ ਦੇ ਫੋਨ ਨੰਬਰ ਅਤੇ ਘਰਾਂ ਦੇ ਪਤੇ ਬਦਲ ਗਏ ਹਨ, ਲੋੜ ਹੈ ਕਿ ਉਸ ਡਾਇਰੈਕਟਰੀ ਨੂੰ ਅੱਪ-ਡੇਟ ਕਰਕੇ ਛਾਪਿਆ ਜਾਵੇ ਤਾਂ ਕਿ ਸਮੂਹ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਦਾ ਆਪਸ ਵਿੱਚ ਤਾਲਮੇਲ ਬਣਿਆ ਰਹੇ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸਹਾਈ ਹੁੰਦੇ ਰਹੀਏ। ਡਾਇਰੈਕਟਰੀ ਛਾਪਣ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ।
ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਹਰਿੰਦਰ ਪਾਲ ਸਿੰਘ ਹੈਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਵੀ ਕਰਮਚਾਰੀ ਨੇ ਡਾਇਰੈਕਟਰੀ ਛਪਵਾਉਣ ਵਿੱਚ ਅਪਣਾ ਯੋਗਦਾਨ/ਸਹਿਯੋਗ ਦੇਣਾ ਹੈ, ਤਾਂ ਉਹ ਕਰਮਚਾਰੀ ਰਿਟਾਇਰੀ ਐਸੋਸੀਏਸ਼ਨ ਨਾਲ ਰਾਬਤਾ ਕਰ ਸਕਦਾ ਹੈ।
ਮੀਟਿੰਗ ਵਿੱਚ ਲੀਗਲ ਸਲਾਹਕਾਰ ਹਰਦੇਵ ਸਿੰਘ ਕਲੇਰ, ਸਕੱਤਰ ਮੇਵਾ ਸਿੰਘ ਗਿੱਲ, ਖਜਾਨਚੀ ਚਰਨ ਸਿੰਘ ਲਖਨਪੁਰ, ਸੰਗਠਨ ਸਕੱਤਰ ਗੁਰਮੇਲ ਸਿੰਘ ਖਰੜ, ਮੀਤ ਪ੍ਰਧਾਨ ਧਰਮਪਾਲ ਹੁਸ਼ਿਆਰਪੁਰੀ, ਮੈਂਬਰ ਬਾਲ ਕਿਸ਼ਨ, ਗੁਰਮੇਲ ਸਿੰਘ ਗਰਚਾ, ਜਗਪਾਲ ਸਿੰਘ ਅਤੇ ਲਖਬੀਰ ਸਿੰਘ ਹਾਜ਼ਰ ਸਨ।