Breaking News
Smart Media Dashmesh Insurance Point

PU Elections: CYSS ਉਮੀਦਵਾਰ ਪ੍ਰਿੰਸ ਚੌਧਰੀ ਨੇ ਪ੍ਰਧਾਨਗੀ ਅਹੁਦੇ ਲਈ ਕੀਤੀ ਨਾਮਜ਼ਦਗੀ ਦਾਖਲ

ਚੰਡੀਗੜ੍ਹ, 29 ਅਗਸਤ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦੇ ਪ੍ਰਧਾਨਗੀ ਉਮੀਦਵਾਰ ਪ੍ਰਿੰਸ ਚੌਧਰੀ ਨੇ ਵੀਰਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।

ਨਾਮਜ਼ਦਗੀ ਸਮੇਂ ਸੀਵਾਈਐਸਐਸ ਦੇ ਕਈ ਵਿਦਿਆਰਥੀ ਆਗੂ ਅਤੇ ਜਥੇਬੰਦੀ ਨਾਲ ਜੁੜੇ ਸੈਂਕੜੇ ਵਿਦਿਆਰਥੀ ਹਾਜ਼ਰ ਸਨ। ਪ੍ਰਿੰਸ ਚੌਧਰੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਕਾਨੂੰਨ ਵਿਭਾਗ ਦਾ ਵਿਦਿਆਰਥੀ ਹੈ। ਉਹ ਐਲਐਲਐਮ ਦੀ ਪੜ੍ਹਾਈ ਕਰ ਰਿਹਾ ਹੈ।

ਸਟੂਡੈਂਟਸ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੀਵਾਈਐਸਐਸ ਨੇ ਆਪਣੇ ਸੰਗਠਨ ਦਾ ਵੀ ਵਿਸਥਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਰਜਤ ਕੰਬੋਜ ਨੂੰ ਚੇਅਰਮੈਨ, ਆਰੀਅਨ ਕੰਬੋਜ ਨੂੰ ਪਾਰਟੀ ਪ੍ਰਧਾਨ, ਦੀਪਾਂਸ਼ੂ ਨੂੰ ਪਾਰਟੀ ਚੇਅਰਮੈਨ, ਰਿਤਵਿਜ ਚੌਬੇ ਨੂੰ ਮੀਤ ਪ੍ਰਧਾਨ, ਵਿਸ਼ਾਲ ਨੂੰ ਵਾਈਸ ਚੇਅਰਮੈਨ, ਉਦੈਵੀਰ ਧਾਲੀਵਾਲ ਨੂੰ ਆਲ ਕਾਲਜ ਪ੍ਰਧਾਨ, ਵਤਨਵੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਪ੍ਰਭਨੂਰ ਨੂੰ ਪਾਰਟੀ ਇੰਚਾਰਜ ਅਤੇ ਕੰਵਲਪ੍ਰੀਤ ਜੱਜ ਨੂੰ ਚੀਫ ਪੈਟਰਨ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *