Breaking News
Smart Media Dashmesh Mohali Walk Smart Media Insurance Point Hardev Singh Ubha

ਪਿੰਡ ਡੱਡੂ ਮਾਜਰਾ ਵਿਖੇ 70ਵਾਂ ਵਿਸ਼ਾਲ ਕੁਸ਼ਤੀ ਦੰਗਲ 28 ਅਗਸਤ ਨੂੰ

ਚੰਡੀਗੜ੍ਹ, 26 ਅਗਸਤ, ਪੰਜਾਬੀ ਦੁਨੀਆ ਬਿਊਰੋ :

ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ (ਰਜਿ:), ਪਿੰਡ ਡੱਡੂ ਮਾਜਰਾ, ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 70ਵਾਂ ਵਿਸ਼ਾਲ ਕੁਸ਼ਤੀ ਦੰਗਲ ਮਿਤੀ 28 ਅਗਸਤ 2022, ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3.00 ਵਜੇ ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਮੇਟੀ ਮੈਂਬਰਾਂ ਵਲੋਂ ‘ਝੰਡੀ ਦੀ ਕੁਸ਼ਤੀ’ ਅਤੇ ਤਿੰਨ ਦਿਨਾਂ ਧਾਰਮਿਕ ਮੇਲੇ ਦਾ ਪੋਸਟਰ ਰਲੀਜ਼ ਕੀਤਾ ਗਿਆ।

ਗੁੱਗਾ ਮੈੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ, ਪਿੰਡ ਡੱਡੂ ਮਾਜਰਾ ਦੇ ਪ੍ਰਧਾਨ ਚੌਧਰੀ ਜੈ ਪ੍ਰਕਾਸ਼ ਅਤੇ ਮੈਂਬਰ ਸੁਭਾਸ਼ ਰਾਣਾ ਨੇ ਦੱਸਿਆ ਕਿ ਮਿਤੀ 28 ਅਗਸਤ ਨੂੰ ਕਮੇਟੀ ਵਲੋਂ ਕਰਵਾਏ ਜਾ ਰਹੇ ਇਸ ਕੁਸ਼ਤੀ ਦੰਗਲ ਦੀ ਖਾਸੀਅਤ ਇਹ ਹੈ ਕਿ ਦਰਸ਼ਕਾਂ ਨੂੰ “ਝੰਡੀ ਦੀ ਕੁਸ਼ਤੀ” ਦੇ ਪਹਿਲੇ ਇਨਾਮ 2.01 ਲੱਖ ਰੁਪਏ ਲਈ ਦੇਸ਼ ਦੇ ਚੋਟੀ ਦੇ ਪਹਿਲਵਾਨ ਧਰਮਿੰਦਰ ਕੋਹਾਲੀ ਅਤੇ ਕਾਲੂ ਵਾਡੋਵਾਲ ਵਿਚਕਾਰ ਜਦਕਿ ਦੂਜੇ ਇਨਾਮ 91000 ਰੁਪਏ ਲਈ ਜੌਂਟੀ ਗੁੱਜਰ (ਦਿੱਲੀ) ਅਤੇ ਬਾਬਾ ਫਰੀਦ ਦਿੰਨਾ ਨਗਰ ਦਰਮਿਆਨ ਦਿਲ ਖਿੱਚਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਦੇ ਹੋਰ ਮਸ਼ਹੂਰ ਪਹਿਲਵਾਨਾਂ ਦੀਆਂ ਕੁਸ਼ਤੀਆਂ 27 ਅਗਸਤ ਨੂੰ ਕਰਵਾਈਆਂ ਜਾ ਰਹੀਆਂ ਹਨ।

ਇਸ ਦੌਰਾਨ ਗੁੱਗਾ ਮੈੜੀ ਕਮੇਟੀ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਇਸ ਦੌਰਾਨ ਤਿੰਨ ਦਿਨਾਂ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਕਾਲਾ ਰਾਮ ਐਂਡ ਮੋਹਿਤ ਪਾਰਟੀ ਅਤੇ ਰਾਜ ਪਾਲ ਬਲਾਡੀ ਚੇਲਾ (ਮਗਰ ਸਿੰਘ ਦਿਵਾਨਾ) ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ।

ਇਸ ਮੌਕੇ ਪ੍ਰਧਾਨ ਚੌਧਰੀ ਜੈ ਪ੍ਰਕਾਸ਼ ਨੇ ਸਮੂਹ ਇਲਾਕਾ ਨਿਵਾਸੀਆਂ ਸਮੇਤ ਪੰਜਾਬ ਅਤੇ ਦੇਸ਼ ਭਰ ਦੇ ਕੁਸ਼ਤੀ ਪ੍ਰੇਮੀਆਂ ਨੂੰ ਇਸ ਕੁਸ਼ਤੀ ਦੰਗਲ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 9463494832, 9417007651 ਅਤੇ 9417037638 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਪਿੰਡ ਦੀ ਨਾਮਵਰ ਸਖਸ਼ੀਅਤ ਦਲਵਿੰਦਰ ਸਿੰਘ ਸੈਣੀ, ਸਾਬਕਾ ਸਰਪੰਚ ਤਰਸੇਮ ਪਾਲ ਰਾਣਾ, ਬਿਰੇਂਦਰ ਰਾਵਤ, ਐਡਵੋਕੇਟ ਅਮਰਦੀਪ ਸਿੰਘ, ਕਰਨ ਰਾਣਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *