Breaking News
Dashmesh GS Electricals Verka Smart Media Insurance Point Tav Prasad

ਅਕਾਲੀ ਦਲ ਨੂੰ ਵੱਡਾ ਝਟਕਾ: ਡਿੰਪੀ ਢਿੱਲੋਂ ਨੇ ਪਾਰਟੀ ਨੂੰ ਛੱਡਿਆ, ‘ਆਪ’ ਵਿੱਚ ਹੋ ਸਕਦੇ ਨੇ ਸ਼ਾਮਲ!

ਗਿੱਦੜਵਾਹਾ ਜ਼ਿਮਨੀ ਚੋਣ ‘ਆਪ’ ਉਮੀਦਵਾਰ ਵਜੋਂ ਲੜਨ ਦੀਆਂ ਕਨਸੋਆਂ

ਚੰਡੀਗੜ੍ਹ, 25 ਅਗਸਤ, ਪੰਜਾਬੀ ਦੁਨੀਆ ਬਿਊਰੋ :

ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸਮਝੇ ਜਾਂਦੇ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਦਿਆਂ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਸੂਤਰਾਂ ਮੁਤਾਬਕ ਡਿੰਪੀ ਢਿੱਲੋਂ ਕਿਸੇ ਸਮੇਂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਆਪ ਉਮੀਦਵਾਰ ਵਜੋਂ ਗਿੱਦੜਵਾਹਾ ਜ਼ਿਮਨੀ ਚੋਣ ਲੜ ਸਕਦੇ ਹਨ? ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਪਾਰਟੀ ਵਿੱਚ ਚੱਲ ਰਹੇ ਕਲੇਸ਼ ਵਿੱਚ ਉਲਝੇ ਹੋਏ ਹਨ। ਹੁਣ ਡਿੰਪੀ ਢਿਲੋਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣ ਨਾਲ ਉਹਨਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ।

ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਦੀ ਅਕਾਲੀ ਦਲ ਵਿੱਚ ਵਾਪਸੀ ਕਰਵਾ ਕੇ ਉਹਨਾਂ ਨੂੰ ਗਿੱਦੜਵਾਹਾ ਜ਼ਿਮਨੀ ਚੋਣ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਹਲਕਾ ਗਿੱਦੜਵਾਹਾ ਵਿੱਚ ਬਕਾਇਦਾ ਚੋਣ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।

ਦੂਸਰੇ ਪਾਸੇ ਹਰਦੀਪ ਸਿੰਘ ਢਿਲੋਂ ਲੰਬੇ ਸਮੇਂ ਤੋਂ ਹਲਕਾ ਗਿੱਦੜਵਾਹਾ ਦੇ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ ਅਤੇ ਉਹ ਇਥੋਂ ਅਕਾਲੀ ਦਲ ਦੇ ਮਜ਼ਬੂਤ ਦਾਅਵੇਦਾਰ ਸਨ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਿੰਪੀ ਢਿਲੋਂ ਥੋੜੇ ਹੀ ਅੰਤਰ ਨਾਲ ਹਾਰੇ ਸਨ। ਹੁਣ ਬਦਲੇ ਸਿਆਸੀ ਹਾਲਾਤਾਂ ਵਿੱਚ ਗਿੱਦੜਵਾਹਾ ਜ਼ਿਮਨੀ ਚੋਣ ‘ਚ ਡਿੰਪੀ ਢਿਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਬਾਦਲ ਪਰਿਵਾਰ ਨੂੰ ਟੱਕਰ ਦੇ ਸਕਦੇ ਹਨ।

Leave a Reply

Your email address will not be published. Required fields are marked *