Breaking News
Dashmesh GS Electricals Verka Smart Media Insurance Point Tav Prasad

ਔਰਤਾਂ ਵਿਰੁੱਧ ਹਿੰਸਾ ਨੂੰ ਸਖ਼ਤੀ ਨਾਲ ਰੋਕਿਆ ਜਾਵੇ: ਡਾ. ਹੇਮ ਲਤਾ

ਸੀਟੂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ 9 ਸਤਬੰਰ ਨੂੰ ਸੂਬਾਈ ਕਨਵੈਨਸ਼ਨ ਕਰਨ ਦਾ ਐਲਾਨ: ਚੰਦਰ ਸ਼ੇਖਰ

ਮੋਹਾਲੀ, 25 ਅਗਸਤ, ਪੰਜਾਬੀ ਦੁਨੀਆ ਬਿਊਰੋ:

ਅੱਜ ਚੀਮਾ ਭਵਨ ਵਿਖੇ ਸੂਬਾਈ ਸੀਟੂ ਦੇ ਆਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਹੋਈ। ਸੀਟੂ ਦੀ ਵਧੇਰੇ ਜੱਥੇਬੰਦਕ ਮਜਬੂਤੀ ਲਈ ਸੀਟੂ ਦੀ ਕੁੱਲ ਹਿੰਦ ਪ੍ਰਧਾਨ ਡਾ: ਹੇਮ ਲਤਾ ਨੇ ਜਨਰਲ ਕੌਂਸਲ ਦੇ ਫੈਸਲਿਆਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਮਜ਼ਦੂਰ ਜਮਾਤ ਦੇ ਬੁਨਿਆਦੀ ਅਤੇ ਭਖਦੇ ਮਸਲਿਆਂ ਬਾਰੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਪੜਾਅਵਾਰ ਸੰਘਰਸ਼ ਨੂੰ ਤਿੱਖਾ ਕਰਨ ਲਈ 9 ਸਤਬੰਰ ਨੂੰ ਸੂਬਾਈ ਕਨਵੈਨਸ਼ਨ ਕਰਨ ਦੀ ਤਜਵੀਜ਼ ਰੱਖੀ।

ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਦੱਸਿਆ ਕਿ ਠੇਕੇਦਾਰੀ ਪ੍ਰਥਾ ਅਤੇ ਅਸਥਾਈ ਮਜਦੂਰਾਂ ਦੀਆਂ ਮੰਗਾ ਲਈ, ਸਕੀਮ ਵਰਕਰਾਂ ਆਂਗਨਵਾੜੀ, ਮਿਡ ਡੇ ਮੀਲ, ਆਸ਼ਾ ਵਰਕਰਾਂ ਦੀਆਂ ਮੰਗਾ, ਮਨਰੇਗਾ ਮਜ਼ਦੂਰਾ, ਨਿਰਮਾਣ ਮਜ਼ਦੂਰਾਂ, ਭੱਠਾ ਮਜ਼ਦੂਰਾ, ਪੇਂਡੂ ਚੌਕੀਦਾਰਾਂ, ਪੱਲੇਦਾਰਾਂ ਦੀਆ ਮੰਗਾਂ ਅਤੇ ਜਨਤਕ ਖੇਤਰ ਦੀ ਮਜ਼ਬੂਤੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਪੜਾਅਵਾਰ ਸੰਘਰਸ਼ ਨੂੰ ਹੋਰ ਵੀ ਤੇਜ ਕਰਨ ਲਈ 9 ਸਤੰਬਰ ਦੀ ਜਲੰਧਰ ਕਨਵੈਨਸ਼ਨ ਵਿੱਚ ਠੋਸ ਨਿਰਣੇ ਕੀਤੇ ਜਾਣਗੇ।

ਸਾਥੀ ਚੰਦਰ ਸ਼ੇਖਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸੀਟੂ ਦੀ ਆਲ ਇੰਡੀਆ ਪ੍ਰਧਾਨ ਡਾ: ਹਮ ਲਤਾ ਅਤੇ ਆਲ ਇੰਡੀਆ ਸਕੱਤਰ ਭੈਣ ਊਸਾ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਦਿਸਾ ਨਿਰਦੇਸ਼ ਦਿੱਤੇ। ਸੀਟੂ ਪੰਜਾਬ ਦੇ ਸੂਬਾਈ ਆਹੁਦੇਦਾਰਾਂ ਸਾਥੀ ਸੁੱਚਾ ਸਿੰਘ ਅਜਨਾਲਾ, ਗੁਰਨਾਮ ਸਿੰਘ ਘਨੌਰ, ਅਮਰਨਾਥ ਕੂੰਮਕਲਾਂ, ਦਲਜੀਤ ਕੁਮਾਰ ਗੋਰਾ, ਜਤਿੰਦਰਪਾਲ ਸਿੰਘ, ਬਲਕਾਰ ਸਿੰਘ, ਨਛੱਤਰ ਸਿੰਘ, ਗੁਰਦਿੱਤ ਪੂਰਾ, ਸ਼ੇਰ ਸਿੰਘ ਫਰਵਾਹੀ, ਗੁਰਦੇਵ ਸਿੰਘ ਬਾਗੀ, ਭੈਣ ਸੁਭਾਸ਼ ਰਾਣੀ, ਮਹਿੰਦਰ ਕੁਮਾਰ ਵੱਢੇਆਣਾ, ਪਰਮਜੀਤ ਨੀਲੋਂ, ਜੋਗਿੰਦਰ ਸਿੰਘ ਔਲਖ ਨੇ ਵੀ ਫੈਸਲੇ ਲੈਣ ਵਿੱਚ ਅਪਣੇ ਵੱਡਮੁੱਲੇ ਵਿਚਾਰ ਦਿੱਤੇ। ਮੀਟਿੰਗ ਨੇ ਸੂਬਾ ਸੀਟੂ ਵੱਲੋਂ ਕੇਰਲਾ ਦੇ ਹੜ ਪੀੜਤਾਂ ਲਈ ਇੱਕਤਰ ਕੀਤੀ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਲਈ ਸ਼ਲਾਘਾ ਕੀਤੀ ਅਤੇ ਇਸ ਕਾਰਜ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ।

ਸੀਟੂ ਵੱਲੋਂ ਕੋਲਕਾਤਾ ਦੀ ਸਰਕਾਰੀ ਮੈਡੀਕਲ ਕਾਲਜ ਦੀ ਮਹਿਲਾ ਡਾਕਟਰ ਦੇ ਕਤਲ ਅਤੇ ਬਲਾਤਕਾਰ ਵਿਰੁੱਧ ਪੰਜਾਬ ਵਿੱਚ ਜੱਥੇਬੰਦ ਕੀਤੇ ਰੋਸ ਐਕਸ਼ਨਾਂ ਉੱਤੇ ਤੱਸਲੀ ਪ੍ਰਗਟ ਕੀਤੀ ਅਤੇ ਔਰਤਾਂ ਵਿਰੁੱਧ ਵੱਧ ਰਹੀਆਂ ਹਿੰਸਕ ਘਟਨਾਵਾਂ ਵਿਰੁੱਧ ਜਾਗਰੂਕਤਾ ਅਤੇ ਵਿਰੋਧ ਲਈ ਸਤੰਬਰ ਦਾ ਪਹਿਲਾ ਹਫ਼ਤਾ ਭਰਵੀਂ ਮੁਹਿੰਮ ਚਲਾਉਣ ਅਤੇ ਇੱਕ ਸਤੰਬਰ ਨੂੰ ਅਮਨ ਲਹਿਰ ਦੀ ਮਹੱਤਤਾ ਬਾਰੇ, 9 ਸਤੰਬਰ ਦੀ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਬਾਰੇ ਡਾਕਟਰ ਹੇਮ ਲਤਾ ਜੀ ਵੱਲੋਂ ਪੇਸ਼ ਕੀਤੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਸਰਬਸੰਮਤੀ ਨਾਲ ਫੈਸਲੇ ਕੀਤੇ ਗਏ।

Leave a Reply

Your email address will not be published. Required fields are marked *