Breaking News
Smart Media Dashmesh Mohali Walk Smart Media Insurance Point Hardev Singh Ubha

ਫੋਸਵਾ ਵਲੋਂ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕੱਢਿਆ

ਚੰਡੀਗੜ੍ਹ, 17 ਅਗਸਤ, ਪੰਜਾਬੀ ਦੁਨੀਆ ਬਿਊਰੋ :

ਫੈਡਰੇਸ਼ਨ ਆਫ ਸੋਸ਼ਲ ਵੈਲਫੇਅਰ ਐਸੋਸੀਏਸ਼ਨ (ਫੋਸਵਾ) ਚੰਡੀਗੜ੍ਹ ਨੇ ਅੱਜ ਸ਼ਾਮੀਂ 6.00 ਵਜੇ ਸੈਕਟਰ 40-ਸੀ, ਚੰਡੀਗੜ੍ਹ ਦੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਕੋਲਕਾਤਾ ਵਿੱਚ ਜੂਨੀਅਰ ਰੈਜ਼ੀਡੈਂਟ ਲੇਡੀ ਡਾਕਟਰ ਨਾਲ ਬਲਾਤਕਾਰ ਅਤੇ ਫਿਰ ਘਿਨਾਉਣੇ ਕਤਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਰੋਸ ਪ੍ਰਦਰਸ਼ਨ ਵਿਚ ਫੋਸਵਾ ਦੇ ਚੇਅਰਮੈਨ ਐਮ.ਆਰ. ਭਾਟੀਆ, ਪ੍ਰਧਾਨ ਰਾਕੇਸ਼ ਬਰੌਟੀਆ, ਜਨਰਲ ਸਕੱਤਰ ਪ੍ਰਦੀਪ ਕੁਮਾਰ ਮਹਾਜਨ, ਚੀਫ ਪੈਟਰਨ ਐਸ.ਕੇ. ਖੋਸਲਾ, ਕੇ.ਐਸ. ਨਾਗਾ, ਦਿਲਬਾਗ ਸਿੰਘ, ਤਰਸੇਮ ਸ਼ਰਮਾ, ਸਰਦਾਰਾ ਸਿੰਘ ਚੀਮਾ, ਕਪੂਰ ਸਿੰਘ, ਸੁਰਿੰਦਰ ਕੁਮਾਰ ਅਤੇ ਪੂਜਾ ਨੇ ਇਸ ਦਿਲ-ਕੰਬਾਊ ਅਪਰਾਧ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਮ੍ਰਿਤਕ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਾਤਲਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਅਜਿਹੇ ਅਪਰਾਧੀਆਂ ਵਿੱਚ ਡਰ ਪੈਦਾ ਹੋਵੇ ਅਤੇ ਭਵਿੱਖ ਵਿੱਚ ਅਜਿਹੇ ਅਪਰਾਧ ਕਰਨ ਦੀ ਹਿੰਮਤ ਨਾ ਪੈਦਾ ਹੋ ਸਕੇ।

ਉਪਰੰਤ ਡੇਢ ਸੌ ਦੇ ਕਰੀਬ ਲੋਕਾਂ ਨੇ ਚੰਡੀਗੜ੍ਹ ਦੇ ਸੈਕਟਰ 40-ਸੀ ਦੀ ਮਾਰਕੀਟ ਦੇ ਸਾਹਮਣੇ ਮੋਮਬੱਤੀ ਮਾਰਚ ਕੱਢਿਆ ਅਤੇ ਸਾਰਿਆਂ ਨੇ ਇਸ ਘਿਨੌਣੇ ਅਪਰਾਧ ਦੀ ਸਖ਼ਤ ਨਿਖੇਧੀ ਕੀਤੀ।

Leave a Reply

Your email address will not be published. Required fields are marked *