
ਚੰਡੀਗੜ੍ਹ, 20 ਮਾਰਚ, ਪੰਜਾਬੀ ਦੁਨੀਆ ਬਿਊਰੋ:
ਪ੍ਰਾਚੀਨ ਕਲਾ ਕੇਂਦਰ ਵਲੋਂ ਆਯੋਜਿਤ ਕੀਤੇ ਜਾ ਰਹੇ ਅਖਿਲ ਭਾਰਤੀ ਭਾਸਕਰ ਰਾਓ ਸੰਗੀਤ ਸੰਮੇਲਨ ਦੇ ਪੰਜਵੇਂ ਦਿਨ ਟੈਗੋਰ ਥੀਏਟਰ ਵਿੱਚ ਸੁਜਾਤਾ ਗਰੁਵ ਦੇ ਸ਼ਾਸਤਰੀ ਗਾਇਣ ਅਤੇ ਪੰਡਿਤ ਰਾਜੀਬ ਚੱਕਰਵਰਤੀ ਦੇ ਸਰੋਦ ਵਾਦਨ ਨੇ ਸੰਗੀਤ ਪ੍ਰੇਮੀਆਂ ਨੂੰ ਆਨੰਦਿਤ ਕਰ ਦਿੱਤਾ।
ਅੱਜ ਦੇ ਕਲਾਕਾਰਾਂ ਵਿੱਚ ਸੁਜਾਤਾ ਗਰੂਵ ਕੁਮਾਰ ਸੰਗੀਤਕਾਰ ਪਰਿਵਾਰ ਵਿੱਚ ਪਲੀ ਅਤੇ ਆਪਣੇ ਪਿਤਾ ਸੰਗਮੇਸ਼ਵਰ ਗਰੁਵ ਤੋਂ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ। ਕਿਰਨਾ ਘਰਾਣੇ ਦੀ ਸੁਜਾਤਾ ਕੁਮਾਰ ਆਪਣੇ ਭਰਾ ਕਾਵਿਲਿਆ ਕੁਮਾਰ ਤੋਂ ਵੀ ਸਿੱਖਿਆ ਪ੍ਰਾਪਤ ਕਰ ਰਹੀ ਹੈ।
ਦੂਜੇ ਪਾਸੇ ਮਸ਼ਹੂਰ ਸਰੋਦ ਵਾਦਕ ਡਾ.ਰਾਜੀਬ ਚੱਕਰਵਰਤੀ ਮਹਾਰਾਜਾ ਸਰੋਦਵਾਦਕ ਹੈ ਬਿਲਕੁਲ ਇਕ ਸੰਗੀਤਕਾਰ ਵੀ ਹਨ। ਮਹਾਯਾਰ ਘਰਾਣੇ ਦੇ ਰਾਜੀਬ ਚੱਕਰਵਰਤੀ ਨੇ ਆਪਣੇ ਪਿਤਾ ਸ਼੍ਰੀ ਰਵੀ ਚੱਕਰਵਰਤੀ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਲਗਭਗ 40 ਸਾਲਾਂ ਤੋਂ ਵੱਖ-ਵੱਖ ਪੇਸ਼ਕਾਰੀਆਂ ਦੇਸ਼ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਦੇ ਚੁੱਕੇ ਹਨ।
ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸੁਜਾਤਾ ਗਰੁਵ ਕੁਮਾਰ ਨੇ ਕੀਤੀ। ਉਹਨਾਂ ਰਾਗ ਮਧੂਵੰਤੀ ਵਿਚ ਪਰੰਪਰਿਕ ਅਲਾਪ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵਿਲੰਬਿਤ ਇੱਕ ਤਾਲ ਦੀ ਬੰਦਿਸ਼ ਸਾਵਨ ਦੀ ਰੁਤ ਆਈ ਪੇਸ਼ ਕੀਤੀ। ਉਪਰੰਤ ਦੁਰਿਤ ਬੰਦਿਸ਼ ਜੋ ਕਿ ਤਿੰਨ ਤਾਲ ਵਿੱਚ ਨਿਬੰਧਿਤ ਪੇਸ਼ ਕੀਤੀ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਇਸ ਬੰਦਿਸ਼ ਦੇ ਬੋਲ ਥੇ ”ਬੈਰਨ ਵਰਖਾ ਰੁੱਤ ਆਈ” ਇਸ ਤੋਂ ਬਾਅਦ ਸੁਜਾਤਾ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਦੁਰਿਤ ਇੱਕ ਤਾਲ ਦਾ ਤਰਾਨਾ ਪੇਸ਼ ਕੀਤਾ ਅਤੇ ਪ੍ਰੋਗਰਾਮ ਦਾ ਸਮਾਪਨ ਸੁਜਾਤਾ ਨੇ ਤਾਂ ਇੱਕ ਆਨੰਦਮਈ ਠੁਮਰੀ ”ਲਾਗੇ ਮੋਰੇ ਨੈਨਾ” ਪੇਸ਼ ਕਰਕੇ ਪ੍ਰੋਗਰਾਮ ਨੂੰ ਸਿਖ਼ਰ ਉਤੇ ਪਹੁੰਚਾ ਦਿੱਤਾ। ਉਹਨਾ ਨਾਲ ਮੰਚ ਸਾਂਝਾ ਕਰਦਿਆਂ ਉਸਤਾਦ ਅਖਤਰ ਹਸਨ ਨੇ ਤਬਲੇ ਅਤੇ ਪੰਡਿਤ ਵਰਮਾ ਨੇ ਹਾਰਮੋਨੀਅਮ ਰਾਹੀਂ ਸਮਾਂ ਬੰਨ੍ਹ ਦਿੱਤਾ।

ਉਪਰੰਤ ਪੰਡਿਤ ਰਾਜੀਵ ਚੱਕਰਵਰਤੀ ਨੇ ਮੰਚ ਸੰਭਾਲਦਿਆਂ ਅਤੇ ਸਰੋਦ ਵਾਦਨ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਰਾਜੀਵ ਨੇ ਰਾਗ ਕੌਸ਼ਿਕ ਕਾਨਹੜਾ ਰਾਹੀ਼ ਅਲਾਪ ਲੈਂਦਿਆਂ ਪ੍ਰੋਗਰਾਮ ਦੀ ਸ਼ੁਰੂਅਾਤ ਕੀਤੀ। ਇਸ ਤੋਂ ਬਾਅਦ ਖੂਬਸੂਰਤ ਜੋੜ ਦੇ ਨਾਲ ਝਪਤਾਲ ਵਿਚ ਪੇਸ਼ਕਾਰੀ ਕੀਤੀ। ਦਰਸ਼ਕਾਂ ਨੇ ਮਧੁਰ ਸੰਗੀਤਮਈ ਲਹਿਰਾਂ ਦਾ ਅਨੁਭਵ ਕੀਤਾ। ਉਪਰੰਤ ਉਹਨਾਂ ਪ੍ਰੋਗਰਾਮ ਦੀ ਸਮਾਪਤੀ ਇਕ ਖੂਬਸੂਰਤ ਬੰਗਾਲੀ ਧੁੰਨ ਨਾਲ ਕੀਤੀ। ਉਹਨਾ ਨਾਲ ਤਬਲੇ ਉਤੇ ਮੰਨੇ ਪ੍ਰਮੰਨੇ ਤਬਲਾ ਵਾਦਕ ਉਸਤਾਦ ਅਕਰਮ ਖਾਨ ਨੇ ਆਪਣੀ ਕਲਾ ਨਾਲ ਪ੍ਰੋਗਰਾਮ ਨੂੰ ਹੋਰ ਵੀ ਚਾਰ-ਚੰਨ ਲਾ ਦਿੱਤੇ।
ਪ੍ਰੋਗਰਾਮ ਦੇ ਅੰਤ ਵਿੱਚ ਕਲਾਕਾਰਾਂ ਨੂੰ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਾਚੀਨ ਕਲਾ ਕੇਂਦਰ ਦੇ ਡਿਪਟੀ ਰਜਿਸਟਰਾਰ ਡਾ. ਸਮੀਰਾ ਕੌਸਰ ਨੇ ਦੱਸਿਆ ਕਿ ਕੱਲ ਡਾ. ਸਮਿਤ ਮਲਿਕ ਦਾ ਧਰੂਪਦ ਗਾਇਕ ਹੋਵੇਗਾ ਅਤੇ ਪਦਮਸ੍ਰੀ ਪੰਡਿਤ ਵਿਸ਼ਵਮੋਹਨ ਭੱਟ ਅਤੇ ਪੰਡਿਤ ਸਲਿਲ ਭੱਟ ਮੋਹਨ ਵੀਨਾ ਅਤੇ ਸਾਤਿਵਿਕ ਵੀਨਾ ਰਾਹੀਂ ਜੁਗਲਬੰਦੀ ਪੇਸ਼ ਕਰਨਗੇ।