
ਨਵਾਂ ਸ਼ਹਿਰ, 24 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਵਿੱਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਮਲਪੁਰ ਅੜਕਾ ਦੇ ਰਹਿਣ ਵਾਲੇ 37 ਸਾਲਾ ਅਵਤਾਰ ਸਿੰਘ, ਪਤਨੀ ਸੋਨੀਆ ਅਤੇ ਇਕ ਧੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸੂਤਰਾਂ ਮੁਤਾਬਕ ਅੱਜ ਸਵੇਰੇ ਕਿਸੇ ਕਾਰਨ ਅਵਤਾਰ ਸਿੰਘ, ਉਸਦੀ ਪਤਨੀ ਸੋਨੀਆ ਅਤੇ ਵੱਡੀ ਧੀ ਘਰ ਵਿਚ ਖਾਣਾ ਖਾ ਰਹੇ ਸਨ। ਜਿਨ੍ਹਾਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ, ਜਦੋਂ ਕਿ ਛੋਟੀ ਧੀ ਸਕੂਲ ਗਈ ਹੋਈ ਸੀ। ਪਰਿਵਾਰਕ ਮੈਂਬਰ ਦੀ ਹਾਲਤ ਵਿਗੜਦੀ ਦੇਖ ਲੋਕਾਂ ਨੇ ਸੋਨੀਆ ਅਤੇ ਲੜਕੀ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅਵਤਾਰ ਸਿੰਘ ਦੀ ਹਾਲਤ ਵਿਗੜਦੀ ਦੇਖ ਕੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਹੁਣ ਘਰ ਵਿੱਚ ਅਵਤਾਰ ਸਿੰਘ ਦੀ 11-12 ਸਾਲਾਂ ਦੀ ਛੋਟੀ ਰਹਿ ਗਈ।
ਥਾਣਾ ਸਦਰ ਨਵਾਂ ਸ਼ਹਿਰ ਦੇ ਏਐਸਆਈ ਨੇ ਦੱਸਿਆ ਕਿ ਸੋਨੀਆ ਅਤੇ ਉਸਦੀ ਲੜਕੀ ਦੀਆਂ ਲਾਸ਼ਾਂ ਪੰਡੋਰਾ ਮੁਹੱਲਾ ਦੇ ਸ਼ਮਸ਼ਾਨ ਘਾਟ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਅਵਤਾਰ ਸਿੰਘ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੇ ਰਿਸ਼ਤੇਦਾਰ ਵਿਦੇਸ਼ ਗਏ ਹੋਏ ਹਨ, ਉਨ੍ਹਾਂ ਦੇ ਵਿਦੇਸ਼ ਆਉਣ ਤੋਂ ਬਾਅਦ ਤਿੰਨਾਂ ਦਾ ਪੋਸਟਮਾਰਟ ਕਰਵਾਇਆ ਜਾਵੇਗਾ।