Breaking News
Smart Media Dashmesh Mohali Walk Smart Media Insurance Point Hardev Singh Ubha

ਬਾਰਬੋਰਾ ਕ੍ਰੇਜਿਕੋਵਾ ਬਣੀ ਵਿੰਬਲਡਨ ਚੈਂਪੀਅਨ

ਲੰਡਨ, 14 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਚੈੱਕ ਗਣਰਾਜ ਦੀ ਸਟਾਰ ਟੈਨਿਸ ਖਿਡਾਰਨ ਬਾਰਬੋਰਾ ਕ੍ਰੇਜਿਕੋਵਾ ਨੇ ਵਿੰਬਲਡਨ ਚੈਂਪੀਅਨਸ਼ਿਪ 2024 ਦਾ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਲੰਡਨ ‘ਚ ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ‘ਚ 31ਵਾਂ ਦਰਜਾ ਪ੍ਰਾਪਤ ਕ੍ਰੇਜਿਕੋਵਾ ਨੇ ਇਟਲੀ ਦੀ 7ਵੇਂ ਨੰਬਰ ਦੀ ਖਿਡਾਰਨ ਜੈਸਮੀਨ ਪਾਓਲਿਨੀ ਨੂੰ 6-2, 2-6, 6-4 ਨਾਲ ਹਰਾਇਆ।

ਇੱਕ ਘੰਟਾ 56 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਕ੍ਰੇਜਿਕੋਵਾ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ। ਹਾਲਾਂਕਿ, ਜੈਸਮੀਨ ਨੇ ਜ਼ਬਰਦਸਤ ਵਾਪਸੀ ਕੀਤੀ। ਤੀਜੇ ਅਤੇ ਆਖ਼ਰੀ ਸੈੱਟ ਵਿੱਚ ਸਖ਼ਤ ਮੁਕਾਬਲਾ ਹੋਇਆ, ਜਿਸ ਵਿੱਚ ਕ੍ਰੇਜਿਕੋਵਾ ਨੇ ਜਿੱਤ ਦਰਜ ਕੀਤੀ। 28 ਸਾਲਾ ਕ੍ਰੇਜਿਕੋਵਾ ਆਪਣਾ ਦੂਜਾ ਗ੍ਰੈਂਡ ਸਲੈਮ ਸਿੰਗਲਜ਼ ਫਾਈਨਲ ਖੇਡ ਰਹੀ ਸੀ ਅਤੇ ਦੂਜੀ ਵਾਰ ਗਰੈਂਡ ਸਲੈਮ ਖਿਤਾਬ ਜਿੱਤਿਆ।

ਕ੍ਰੇਜਿਕੋਵਾ ਨੇ ਸਾਲ 2021 ਵਿੱਚ ਫ੍ਰੈਂਚ ਓਪਨ ਦਾ ਖਿਤਾਬ ਵੀ ਜਿੱਤਿਆ ਸੀ। ਜਦਕਿ ਇਹ ਜੈਸਮੀਨ ਪਾਓਲਿਨੀ ਦਾ ਦੂਜਾ ਗ੍ਰੈਂਡ ਸਲੈਮ ਫਾਈਨਲ ਸੀ। ਜੇਕਰ ਜੈਸਮੀਨ ਨੇ ਇਹ ਖਿਤਾਬ ਜਿੱਤ ਜਾਂਦੀ ਤਾਂ ਉਹ ਇਤਿਹਾਸ ਰਚ ਦਿੰਦੀ।

Leave a Reply

Your email address will not be published. Required fields are marked *