Breaking News
Smart Media Dashmesh Insurance Point

ਲਾਇਨਜ਼ ਕਲੱਬ ਅਤੇ ਰੈਜੀਡੈਂਟਸ ਸੁਸਾਇਟੀ ਨੇ ਮਿਲ ਕੇ ਪਾਰਕ ‘ਚ ਲਾਏ ਛਾਂਦਾਰ ਪੌਦੇ

ਮੋਹਾਲੀ, 9 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਲਾਇਨਜ਼ ਕਲੱਬ ਮੋਹਾਲੀ ਐਸਏਐਸ ਨਗਰ (ਰਜਿ:) ਅਤੇ ਚੰਡੀਗੜ੍ਹ ਹਾਉਸਿੰਗ ਬੋਰਡ ਰੈਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ-63 ਵੱਲੋਂ ਸੈਕਟਰ-50 ਦੇ ਪਾਰਕ ਵਿੱਚ ਤਕਰੀਬਨ 35 ਪੌਦੇ ਲਗਾਏ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਦੌਰਾਨ ਜਾਮਨ, ਕਿੱਕਰ ਦੇ ਪੌਦਿਆਂ ਤੋਂ ਇਲਾਵਾ ਹੋਰ ਛਾਂ-ਦਾਰ ਪੌਦੇ ਲਗਾਏ ਗਏ, ਜਿਨ੍ਹਾਂ ਵਿੱਚੋਂ ਤਕਰੀਬਨ 15 ਪੌਦੇ ਲਾਇਨ ਕੇ.ਕੇ. ਅਗਰਵਾਲ ਵੱਲੋਂ ਤਿਆਰ ਕੀਤੇ ਗ‌ਏ ਸਨ, ਜਿਨ੍ਹਾਂ ਦੀ ਉਮਰ ਲੱਗ ਭੱਗ 2.5 ਸਾਲ ਸੀ। ਇਸ ਦੌਰਾਨ ਇਲਾਕਾ ਨਿਵਾਸੀਆਂ ਅਤੇ ਕਲੱਬ ਵਲੋਂ ਭਵਿੱਖ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਵੀ ਅਹਿਦ ਲਿਆ ਗਿਆ।
ਇਸ ਮੌਕੇ ਲਾਇਨ ਕੁਲਦੀਪ ਸਿੰਘ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ, ਰਮਿੰਦਰ ਸਿੰਘ, ਐਨ.ਪੀ. ਸਿੰਘ, ਪਵਨ ਕੁਮਾਰ, ਬੋਧ ਰਾਜ, ਧਰਮ ਸਿੰਘ, ਅਤੇ ਚੰਡੀਗੜ੍ਹ ਹਾਉਸਿੰਗ ਬੋਰਡ ਦੀ ਸੁਸਾਇਟੀ ਦੀਆਂ ਔਰਤਾਂ ਮੌਜੂਦ ਸਨ।

Leave a Reply

Your email address will not be published. Required fields are marked *