
ਮਨੀਸ਼ ਤਿਵਾੜੀ ਨੇ ਸਿੱਖ ਸੰਗਤਾਂ ਵੱਲੋਂ ਹਮਾਇਤ ਕਰਨ ਲਈ ਕੀਤਾ ਦਿਲੋਂ ਧੰਨਵਾਦ
ਚੰਡੀਗੜ੍ਹ, 9 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਨਵੇਂ ਚੁਣੇ ਗਏ ਮੈਂਬਰ ਲੋਕ ਸਭਾ ਚੰਡੀਗੜ੍ਹ ਸ੍ਰੀ ਮਨੀਸ਼ ਤਿਵਾੜੀ ਬੀਤੇ ਦਿਨੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ-28-ਏ, ਚੰਡੀਗੜ੍ਹ ਧੰਨਵਾਦ ਕਰਨ ਪਹੁੰਚੇ। ਇਸ ਦੌਰਾਨ ਸਿੱਖ ਸੰਗਤ ਨੇ ਮਨੀਸ਼ ਤਿਵਾੜੀ ਦਾ ਨਿੱਘਾ ਸਵਾਗਤ ਕੀਤਾ ਅਤੇ ਮੈਂਬਰ ਲੋਕ ਸਭਾ ਨੇ ਸਿੱਖ ਸੰਗਤਾਂ ਵੱਲੋਂ ਕੀਤੀ ਹਮਾਇਤ ਲਈ ਧੰਨਵਾਦ ਕੀਤਾ।
ਇਸ ਮੌਕੇ ਸਭਾ ਵੱਲੋਂ “ਪੰਜਾਬੀ ਮਾਂ ਬੋਲੀ” ਦਾ ਰੁਤਬਾ ਬਹਾਲ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ ਅਤੇ ਯਾਦਗਾਰੀ ਚਿੰਨ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਦਰਸਾਉਂਦੀ ਇੱਕ ਤਸਵੀਰ/ਪੇਂਟਿੰਗ ਭੇਟ ਕੀਤੀ ਗਈ।
ਇਸ ਦੌਰਾਨ ਪ੍ਰਿੰਸੀਪਲ ਖੁਸ਼ਹਾਲ ਸਿੰਘ,ਸਰਦਾਰ ਗੁਰਪ੍ਰੀਤ ਸਿੰਘ, ਸੀਨੀਅਰ ਐਡਵੋਕੇਟ ਸਰਦਾਰ ਮਨਜੀਤ ਸਿੰਘ ਖਹਿਰਾ, ਸਰਦਾਰ ਰਾਜਿੰਦਰ ਸਿੰਘ ਬਡਹੇੜੀ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਐਡਵੋਕੇਟ ਦਿਆਲ ਪ੍ਰਤਾਪ ਸਿੰਘ, ਐਡਵੋਕੇਟ ਦਲਜੀਤ ਸਿੰਘ ਬਾਠ, ਪ੍ਰੋਫੈਸਰ ਹਰਪਾਲ ਸਿੰਘ, ਡਾਕਟਰ ਪਿਆਰੇ ਲਾਲ ਗਰਗ, ਸਰਦਾਰ ਮਾਲਵਿੰਦਰ ਸਿੰਘ ਮਾਲੀ, ਸਰਦਾਰ ਗੁਰਬੀਰ ਸਿੰਘ ਮਚਾਕੀ, ਕੈਪਟਨ ਬਿਕਰਮ ਸਿੰਘ ਸੰਧੂ ਵੰਸ਼ਜ ਸ਼ਹੀਦ ਬਾਬਾ ਦੀਪ ਸਿੰਘ ਜੀ, ਪੱਤਰਕਾਰ ਬਲਵਿੰਦਰ ਜੰਮੂ, ਪੱਤਰਕਾਰ ਪ੍ਰੀਤਮ ਸਿੰਘ ਰੁਪਾਲ, ਸ੍ਰੀ ਚੰਦਰਮੁਖੀ ਸ਼ਰਮਾ, ਲੰਬੜਦਾਰ ਦਲਜੀਤ ਸਿੰਘ ਪਲਸੌਰਾ, ਸਰਦਾਰ ਗੁਰਦੇਵ ਸਿੰਘ ਸੀੜ੍ਹਾ, ਸਰਦਾਰ ਜਸਮੇਰ ਸਿੰਘ ਸੀੜ੍ਹਾ, ਸਰਦਾਰ ਸ਼ਰਨਜੀਤ ਸਿੰਘ ਰਾਏਪੁਰ, ਕਾਕਾ ਜੈਵੀਰ ਸਿੰਘ ਮਚਾਕੀ ਬਾਦਲ ਆਦਿ ਪਤਵੰਤੇ ਸੱਜਣ ਹਾਜ਼ਰ ਸਨ।