Breaking News
Smart Media Dashmesh Mohali Walk Smart Media Insurance Point Hardev Singh Ubha

SBP ਗਰੁੱਪ ਨੇ SBP 2.0 ਦੇ ਨਾਲ ਆਪਣਾ ਨਵਾਂ ਪ੍ਰੋਜੈਕਟ SBP Montefiore ਕੀਤਾ ਲਾਂਚ

ਮੋਹਾਲੀ, 6 ਜੁਲਾਈ, ਮਨਜੀਤ ਸਿੰਘ ਚਾਨਾ:

ਪੰਜਾਬ ਦੀ ਨੰਬਰ ਇੱਕ ਹਾਊਸਿੰਗ ਕੰਪਨੀ SBP ਗਰੁੱਪ ਨੇ ਬੀਤੀ ਰਾਤ ਮੋਹਾਲੀ ਦੇ ਇੱਕ ਨਿੱਜੀ ਹੋਟਲ ਵਿੱਚ ਆਪਣੇ ਚੈਨਲ ਸਿਯੋਗੀਆਂ ਅਤੇ ਨਿਵੇਸ਼ਕਾਂ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ।

ਇਸ ਸਮਾਗਮ ਵਿੱਚ ਕੰਪਨੀ ਨੇ ਅਧਿਕਾਰਤ ਤੌਰ ‘ਤੇ ਆਪਣਾ ਪ੍ਰੋਜੈਕਟ SBP Montefiore ਲਾਂਚ ਕੀਤਾ, ਜੋ ਕਿ ਇੱਕ ਅਤਿ-ਲਗਜ਼ਰੀ ਪ੍ਰੋਜੈਕਟ ਹੈ ਅਤੇ ਹਾਈ ਗਰਾਊਂਡ ਰੋਡ, ਜ਼ੀਰਕਪੁਰ ‘ਤੇ ਸਥਿਤ ਹੈ। ਇਸ ਪ੍ਰੋਜੈਕਟ ਨੂੰ ਰੇਰਾ ਨੰਬਰ ਵੀ ਮਿਲਿਆ ਹੈ। ਇਹ ਈਵੈਂਟ SBP 2.0 ਨਾਲ ਪੇਸ਼ ਕੀਤਾ ਗਿਆ, ਜੋ ਕਿ ਕੰਪਨੀ ਦਾ ਇੱਕ ਨਵਾਂ ਅਤੇ ਅੱਪਗਰੇਡਿਡ ਕੀਤਾ ਪ੍ਰੋਜੈਕਟ ਹੈ। ਇਸ ਵਿੱਚ ਕੰਪਨੀ ਹੁਣ ਵਪਾਰਕ, ​​ਉਦਯੋਗਿਕ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਵਿਸਤਾਰ ਕਰ ਰਹੀ ਹੈ।

ਇਸ ਸਮਾਗਮ ਵਿੱਚ ਕੰਪਨੀ ਦੇ ਪ੍ਰਬੰਧਕ ਅਮਨ ਸਿੰਗਲ (ਸੰਸਥਾਪਕ ਅਤੇ CMD) ਸਮੇਤ SBP ਗਰੁੱਪ ਦੇ ਸਾਹਿਲ ਬਾਂਸਲ (ਡਾਇਰੈਕਟਰ), ਰੰਜਨ ਤਰਫਦਾਰ (ਸੀ.ਓ.ਓ.) ਵਿਭਾਗ ਦੇ ਮੁਖੀ, ਪ੍ਰੋਜੈਕਟ ਮੁਖੀ, ਚੈਨਲ ਪਾਰਟਨਰ ਅਤੇ ਸੇਲਜ਼ ਸਟਾਫ ਸਮੇਤ 700 ਤੋਂ ਵੱਧ ਲੋਕ ਸ਼ਾਮਲ ਹੋਏ।

ਕੰਪਨੀ ਦੇ ਸੰਸਥਾਪਕ ਅਤੇ ਸੀਐਮਡੀ ਅਮਨ ਸਿੰਗਲਾ ਨੇ ਕਿਹਾ ਕਿ SBP 2.0 ਦੀ ਇਹ ਤਰੱਕੀ ਸਾਡੇ ਸਤਿਕਾਰਤ ਚੈਨਲ ਭਾਈਵਾਲਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹਨਾਂ ਇਸ ਪ੍ਰੋਜੈਕਟ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਵਧਾਈ ਦਿੱਤੀ, ਜੋ ਕਿ ਇੱਕ ਲਾਈਵ ਬੈਂਡ ਪ੍ਰਦਰਸ਼ਨ ਦੇ ਨਾਲ ਸਮਾਪਤ ਹੋਇਆ ਅਤੇ ਸਾਰਿਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।

ਦੱਸਣਯੋਗ ਹੈ ਕਿ ਕੰਪਨੀ ਨੇ ਪਿਛਲੇ 16 ਸਾਲਾਂ ਵਿੱਚ 28 ਤੋਂ ਵੱਧ ਸਫਲ ਪ੍ਰੋਜੈਕਟਾਂ ਦੇ ਨਾਲ 12000 ਹਜ਼ਾਰ ਤੋਂ ਵੱਧ ਘਰਾਂ ਦੀ ਡਿਲੀਵਰੀ ਕੀਤੀ ਹੈ ਅਤੇ ਆਉਣ ਵਾਲੇ 14 ਸਾਲਾਂ ਵਿੱਚ ਭਾਵ 2038 ਤੱਕ 1 ਲੱਖ ਘਰਾਂ ਦੀਆਂ ਚਾਬੀਆਂ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

Leave a Reply

Your email address will not be published. Required fields are marked *