Breaking News
Dashmesh GS Electricals Verka Smart Media Insurance Point Tav Prasad

ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ  ਦਿੱਲੀ, 4 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤ ਦੀ ਟੀ-20 ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਕਰੀਬ 90 ਮਿੰਟ ਚੱਲੀ ਮੀਟਿੰਗ ਦੌਰਾਨ ਪੀਐਮ ਮੋਦੀ ਨੇ  ਟੀ-20 ਵਿਸਵ ਕੱਪ ਜਿੱਤਣ ‘ਤੇ ਵਧਾਈ ਦਿੱਤੀ। ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਭਾਰਤੀ ਸਮੇਂ ਅਨੁਸਾਰ ਸਵੇਰੇ 11 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉਤੇ ਪੁੱਜੀ। ਇਸ ਮੀਟਿੰਗ ਦੌਰਾਨ ਭਾਰਤੀ ਟੀਮ ਨੇ ਪ੍ਰਧਾਨ ਮੰਤਰੀ ਨਾਲ ਨਾਸ਼ਤਾ ਵੀ ਕੀਤਾ। ਇਸ ਮੌਕੇ ਬੀਸੀਸੀਆਈ ਸਕੱਤਰ ਜੈ ਸਾਹ ਅਤੇ ਟੀਮ ਪ੍ਰੈਜੀਡੈਂਟ ਰੋਜਰ ਬਿੰਨੀ ਵੀ ਭਾਰਤੀ ਕ੍ਰਿਕਟ ਟੀਮ ਨਾਲ ਨਾਸਤੇ ਦੀ ਮੀਟਿੰਗ ਵਿੱਚ ਸਾਮਲ ਹੋਏ।

ਪ੍ਰਧਾਨ ਮੰਤਰੀ ਮੋਦੀ ਨੇ ਟੀਮ ਨੂੰ ਖਿਤਾਬ ਜਿੱਤਣ ਲਈ ਟੀਮ ਨੂੰ ਅੱਗੇ ਵਧਣ ਦੀ ਅਪੀਲ ਕੀਤੀ। ਉਹਨਾਂ ਵਿਸਵਾਸ਼ ਜ਼ਾਹਿਰ ਕਰਦਿਆਂ ਕਿਹਾ ਕਿ ਬਾਰਬਾਡੋਸ ਵਿੱਚ ਟੀ-20 ਵਿਸ਼ਵ ਕੱਪ ਦੀ ਜਿੱਤ ਉਨ੍ਹਾਂ ਨੂੰ ਭਵਿੱਖ ਦੇ ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਦੇਵੇਗੀ।

ਇਸ ਦੌਰਾਨ, ਪ੍ਰਧਾਨ ਮੰਤਰੀ ਨੇ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਨੂੰ ਮਿਲਣ ਤੋਂ ਬਾਅਦ ਆਪਣੀ ਖੁਸੀ ਜ਼ਾਹਿਰ ਕਰਨ ਲਈ ਟਵਿੱਟਰ ‘ਤੇ ਲਿਖਿਆ ਅਤੇ ਇਹ ਵੀ ਖੁਲਾਸਾ ਕੀਤਾ ਕਿ ਖਿਡਾਰੀਆਂ ਨੇ ਵੈਸਟਇੰਡੀਜ ਅਤੇ ਅਮਰੀਕਾ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ। ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਸਾਡੇ ਚੈਂਪੀਅਨਜ ਨਾਲ ਇੱਕ ਸ਼ਨਦਾਰ ਮੁਲਾਕਾਤ! 7, ਐਲਕੇਐਮ ‘ਤੇ ਵਿਸ਼ਵ ਕੱਪ ਜੇਤੂ ਟੀਮ ਦੀ ਮੇਜ਼ਬਾਨੀ ਕੀਤੀ ਅਤੇ ਟੂਰਨਾਮੈਂਟ ਦੇ ਤਜ਼ਰਬਿਆਂ ‘ਤੇ ਇੱਕ ਯਾਦਗਾਰ ਗੱਲਬਾਤ ਕੀਤੀ।

Leave a Reply

Your email address will not be published. Required fields are marked *