Breaking News
Smart Media Dashmesh Mohali Walk Smart Media Insurance Point Hardev Singh Ubha

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ

ਸਿੰਗਾਪੁਰ ਮਾਸਟਰਜ਼ ਟ੍ਰੈਕ ਐਂਡ ਫੀਲਡ ਵਿੱਚ 9 ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਮੋਹਾਲੀ ਅਤੇ ਭਾਰਤ ਦਾ ਕੀਤਾ ਨਾਮ ਰੌਸ਼ਨ

ਮੋਹਾਲੀ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ : 

ਸਿੰਗਾਪੁਰ ਮਾਸਟਰਜ਼ ਟ੍ਰੈਕ ਐਂਡ ਫੀਲਡ ਐਸੋਸੀਏਸ਼ਨ ਦੁਆਰਾ 22 ਅਤੇ 23 ਜੂਨ 2024 ਨੂੰ ਸਿੰਗਾਪੁਰ ਵਿੱਚ ਅੰਤਰਰਾਸ਼ਟਰੀ ਮਾਸਟਰਜ਼ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ, ਜਿਸ ਵਿੱਚ ਮੋਹਾਲੀ ਤੋਂ ਤਿੰਨ ਅਤੇ ਪੰਚਕੂਲਾ ਤੋਂ 5 ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਗਏ ਸਨ। 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ  ਸੁਰਿੰਦਰ ਕੌਰ ਗਿੱਲ, ਊਸ਼ਾ ਸ਼ਰਮਾ ਅਤੇ ਰਾਜ ਬਾਜਵਾ ਜੋ ਕਿ ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰ ਹਨ। ਉਨ੍ਹਾਂ ਵੱਲੋਂ ਵੱਖ ਵੱਖ ਈਵੈਂਟਸ (100 ਮੀਟਰ ਦੌੜ, ਸ਼ਾਟ ਪੁਟ, ਹੈਮਰ ਥਰੋਅ ਅਤੇ ਡਿਸਕਸ ਥਰੋਅ)  ਵਿੱਚ ਭਾਗ ਲਿਆ ਅਤੇ ਵੱਖ ਵੱਖ ਉਮਰ ਵਰਗ ਦੇ ਵੱਖ ਵੱਖ ਈਵੈਂਟਸ ਵਿੱਚ ਸੋਨ ਤਗਮਿਆਂ ਦੇ ਜੇਤੂ ਰਹੇ। ਐਸੋਸੀਏਸ਼ਨ ਦੇ ਸੁਰਿੰਦਰ ਕੌਰ ਗਿੱਲ, ਰਾਜ ਬਾਜਵਾ ਅਤੇ ਊਸ਼ਾ ਸ਼ਰਮਾ ਇਹਨਾਂ ਤਿੰਨਾਂ ਨੇ 3-3 ਸੋਨ ਤਗਮੇ ਜਿੱਤੇ।  ਜਿਸ ਦੀ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ, ਉਨ੍ਹਾਂ ਦੀ ਟੀਮ ਅਤੇ ਸਮੂਹ ਮੈਂਬਰਾਂ ਨੇ ਭਰਭੂਰ ਸ਼ਲਾਘਾ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜੇਤੂਆਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ।

ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਇਹਨਾਂ ਖਿਡਾਰੀਆਂ ਨੇ ਦੱਸਿਆ ਕਿ ਉੱਥੇ ਬਹੁਤ ਹੀ ਵਧੀਆ ਪ੍ਰਬੰਧ ਸਨ ਅਤੇ ਉਨ੍ਹਾਂ ਨੇ ਸਾਡਾ ਬਹੁਤ ਆਦਰ ਸਤਿਕਾਰ ਕੀਤਾ। ਉਥੋਂ ਦੀ ਮੈਨੇਜਮੈਂਟ ਵੱਲੋ ਕੀਤੇ ਗਏ ਪਰਬੰਧਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਅਤੇ ਖਾਸ ਤੌਰ ਤੇ ਐਮ ਐਸ ਸੀ ਏ ਦੀ ਸਮੂਚੀ ਟੀਮ ਅਤੇ ਮੈਂਬਰਾਂ ਵੱਲੋਂ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ।

ਇਸ ਉਪਰੰਤ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਸ੍ਰੀ ਜੇ ਐਸ ਰਾਮਗੜ੍ਹੀਆ ਦੀ 50ਵੀਂ ਵਰ੍ਹੇਗੰਢ ਤੇ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ। ਸ੍ਰੀ ਰਾਮਗੜ੍ਹੀਆ ਨੇ ਇਸ ਖੁਸ਼ੀ ਦੇ ਮੌਕੇ ਆਏ ਹੋਏ ਐਸੋਸੀਏਸ਼ਨ ਦੇ ਮੈਂਬਰਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰਵਾਇਆ ਗਿਆ, ਜਿਸ ਦਾ ਪ੍ਰਬੰਧ ਨਰਿੰਦਰ ਸਿੰਘ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ।

Leave a Reply

Your email address will not be published. Required fields are marked *