Breaking News
Smart Media Dashmesh Mohali Walk Smart Media Insurance Point Hardev Singh Ubha

ਮੰਡੀ ਬੋਰਡ ਦੇ ਸੁਪਰਡੰਟ ਹਰਿੰਦਰ ਸਿੰਘ ਨੂੰ ਸੇਵਾਮੁਕਤੀ ‘ਤੇ ਦਿੱਤੀ ਨਿੱਘੀ ਵਿਦਾਇਗੀ

ਮੋਹਾਲੀ, 29 ਜੂਨ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਮੰਡੀ ਬੋਰਡ ਮੁੱਖ ਦਫ਼ਤਰ ਮੋਹਾਲੀ ਦੀ ਵਹੀਕਲ ਸ਼ਾਖਾ ਵਿਖੇ ਤਾਇਨਾਤ ਸ. ਹਰਿੰਦਰ ਸਿੰਘ ਸੁਪਰਡੰਟ ਨੂੰ ਸਮੂਹ ਸਟਾਫ ਵੱਲੋਂ ਉਹਨਾਂ ਦੀ ਸੇਵਾਮੁਕਤੀ ਉਤੇ ਨਿੱਘੀ ਵਿਦਾਇਗੀ ਦਿੱਤੀ ਗਈ।

ਇਸ ਵਿਦਾਇਗੀ ਪਾਰਟੀ ਵਿਚ ਸੁਪਰਡੰਟ ਸ. ਮਨਜੀਤ ਸਿੰਘ, ਵਹੀਕਲ ਸੁਪਰਵਾਇਜ਼ਰ ਸੁਖਵਿੰਦਰ ਸਿੰਘ ਗਿੱਲ, ਸੀਨੀਅਰ ਸਹਾਇਕ ਸ. ਕਮਲ ਸਿੰਘ, ਸੁਭਾਸ਼ ਅਤੇ ਸ. ਕਰਮਜੀਤ ਸਿੰਘ ਸਮੇਤ ਸੁਪਰਵਾਇਜ਼ਰ ਵਹੀਕਲ ਜਗਪਾਲ ਸਿੰਘ ਸ਼ਾਮਲ ਹੋਏ।

ਇਸ ਦੌਰਾਨ ਸ. ਹਰਿੰਦਰ ਸਿੰਘ ਨੇ 1986 ਤੋਂ ਪੰਜਾਬ ਮੰਡੀ ਬੋਰਡ ਵਿੱਚ ਅਣਥੱਕ ਮਿਹਨਤਕ ਨਾਲ ਬਾਖ਼ੂਬੀ ਸੇਵਾਵਾਂ ਨਿਭਾਉਣ ਬਦਲੇ ਉਹਨਾਂ ਦਾ ਸਮੂਹ ਸੀਨੀਅਰ ਅਧਿਕਾਰੀਆਂ ਤੇ ਸਟਾਫ਼ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੀ ਅਗਲੀ ਜ਼ਿੰਦਗੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *