
ਮੋਹਾਲੀ, 22 ਜੂਨ, ਪੰਜਾਬੀ ਦੁਨੀਆ ਬਿਊਰੋ :
ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਸਟਾਰ ਯੋਗਾ ਪਰਿਵਾਰ ਵੱਲੋਂ ਐਰੋਸਿਟੀ, ਬਲਾਕ-ਏ ਵਿੱਚ ਡਾ: ਪ੍ਰੋਮਿਲਾ ਰਾਣੀ ਯੋਗਾ ਕੋਚ ਦੀ ਅਗਵਾਈ ਵਿੱਚ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅੰਬਿਕਾ ਲਾ ਪਰਿਸੀਅਨ, ਐਰੋਸਿਟੀ ਬਲਾਕ ਏ, ਬੀ ਅਤੇ ਸੀ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੈਂਪ ਵਿੱਚ ਸਰਗਰਮੀ ਨਾਲ ਭਾਗ ਲਿਆ।
ਇਸ ਮੌਕੇ 75 ਸਾਲ ਤੋਂ ਉੱਪਰ ਦੇ ਸੀਨੀਅਰ ਨਾਗਰਿਕਾਂ ਨੇ ਕੈਂਪ ਵਿੱਚ ਸ਼ਮੂਲੀਅਤ ਕਰਕੇ ਖੂਬ ਵਾਹ-ਵਾਹ ਖੱਟੀ। ਇਸ ਦੌਰਾਨ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅਤੇ ਯੋਗਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਯੋਗ ਗੁਰੂ ਡਾ: ਪ੍ਰੋਮਿਲਾ ਰਾਣੀ ਵੱਲੋਂ ਮੌਜੂਦ ਮੈਂਬਰਾਂ ਨੂੰ ਯੋਗਾ ਅਭਿਆਸ ਕਰਵਾਇਆ ਗਿਆ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਗਿਆ।
ਇਸ ਸਮਾਗਮ ਨੂੰ ਕਰਵਾਉਣ ਦੀ ਪਹਿਲਕਦਮੀ ਜਨਰਲ ਸਕੱਤਰ ਬਲਾਕ-ਏ ਪ੍ਰਭਜੋਤ ਸਿੰਘ ਅਤੇ ਬਲਾਕ-ਸੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਭਾਟੀਆ ਨੇ ਕੀਤੀ। ਪ੍ਰਬੰਧਕਾਂ ਵਲੋਂ ਯੋਗਾ ਕੈਂਪ ਵਿੱਚ ਭਾਗ ਲੈਣ ਵਾਲਿਆਂ ਅਤੇ ਮੌਜੂਦ ਦਰਸ਼ਕਾਂ ਲਈ ਚਾਹ-ਪਾਣੀ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਕੈਂਪ ਨੂੰ ਸਫਲ ਬਣਾਉਣ ਵਿੱਚ ਮੀਨਾਕਸ਼ੀ ਬਾਂਸਲ, ਬੱਬੀ ਖੁਰਾਣਾ, ਰਮਾ ਸੱਚਦੇਵਾ, ਬਬਲੀ, ਰਜਨੀ ਰਾਵਤ, ਪ੍ਰੀਤੀ ਬਿੰਦਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਪ੍ਰੋਗਰਾਮ ਦੀ ਐਂਕਰਿੰਗ ਕਰਮਜੋਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ ਅਤੇ ਉਹਨਾਂ ਦੀ ਕੋਸ਼ਿਸ਼ ਸਦਕਾ ਹੀ ਇਹ ਪ੍ਰੋਗਰਾਮ ਹਿੱਟ ਸਾਬਤ ਹੋਇਆ।